ਨਸ਼ਿਆਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਕੈਪਟਨ ਸਰਕਾਰ ਦੇਵੇਗੀ ਇਨਾਮ, ਚਿੱਟੇ ਬਾਰੇ ਦੱਸਣ ‘ਤੇ ਇੱਕ ਲੱਖ 20 ਹਜ਼ਾਰ ਅਤੇ ਕੋਕੀਨ ਬਾਰੇ ਦੱਸਿਆ ਤਾਂ ਮਿਲਣਗੇ 2 ਲੱਖ 40 ਹਜ਼ਾਰ ਰੁਪਏ

0
30301

ਚੰਡੀਗੜ੍ਹ | ਕੈਪਟਨ ਸਰਕਾਰ ਹੁਣ ਨਸ਼ਿਆਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਇਨਾਮ ਦੇਵੇਗੀ। ਇਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।

ਇਹ ਫੈਸਲਾ ਡੀ.ਜੀ.ਪੀ. ਵੱਲੋਂ ਅਜਿਹੀ ਨੀਤੀ ਲਿਆਉਣ ਦੇ ਰੱਖੇ ਸੁਝਾਅ ਦੀ ਲੀਹ ਉੱਤੇ ਲਿਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ 23 ਫਰਵਰੀ ਨੂੰ ਹੋਈ ਨਸ਼ਿਆਂ ਖਿਲਾਫ ਜੰਗ ਦੀ ਸਮੀਖਿਆ ਮੀਟਿੰਗ ਦੌਰਾਨ ਇਹ ਸੁਝਾਅ ਸਾਹਮਣੇ ਆਏ ਹਨ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨਾਮ ਦੀ ਰਾਸ਼ੀ (ਪ੍ਰਤੀ ਕਿਲੋਗ੍ਰਾਮ) ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985 ਦੀਆਂ ਧਾਰਾਵਾਂ ਦੇ ਤਹਿਤ ਜ਼ਬਤ ਕੀਤੇ ਪਦਾਰਥਾਂ ਅਨੁਸਾਰ ਹੋਵੇਗੀ।

ਪੜ੍ਹੋ ਕਿੰਨਾ ਮਿਲੇਗਾ ਇਨਾਮ

  • ਅਫੀਮ – 6000 ਰੁਪਏ
  • ਮੌਰਫੀਨ – 20,000 ਰੁਪਏ
  • ਹੈਰੋਇਨ – 1,20,000 ਰੁਪਏ
  • ਕੋਕੀਨ – 2,40,000 ਰੁਪਏ
  • ਹਸ਼ੀਸ਼ – 2000 ਰੁਪਏ
  • ਹਸ਼ੀਸ਼ ਤੇਲ – 10,000 ਰੁਪਏ
  • ਗਾਂਜਾ – 600 ਰੁਪਏ
  • ਮੈਡਰੈਕਸ ਟੇਬਲੇਟਸ – 2000 ਰੁਪਏ
  • ਐਮਫੇਟਾਮਾਈਨ – 20,000 ਰੁਪਏ
  • ਮੇਥਾਮੈਫਟੇਮੀਨ – 20,000 ਰੁਪਏ
  • ਐਕਸੈਸਟੀ ਦੀਆਂ 1000 ਗੋਲੀਆਂ – 15,000 ਰੁਪਏ
  • ਬਲਾਟ ਫਾਰ ਲਸਿਰਜਕ ਐਸਿਡ ਡਾਈਥਾਈਲਾਈਮਾਈਡ – 30 ਰੁਪਏ
  • ਚੂਰਾ ਪੋਸਤ – 240 ਰੁਪਏ
  • ਐਫੇਡਰਾਈਨ – 280 ਰੁਪਏ
  • ਸੀੲਡੋ-ਐਫੇਡਰਾਈਨ – 480, ਰੁਪਏ
  • ਐਸੀਟਿਕ ਐਨਹਾਈਡਰਾਈਡ – 10 ਰੁਪਏ ਪ੍ਰਤੀ ਲੀਟਰ
  • ਕੇਟਾਮਾਈਨ – 700 ਰੁਪਏ
  • ਐਂਥਰਨਿਲਿਕ ਐਸਿਡ – 45 ਰੁਪਏ
  • ਐਨ ਐਸੀਟਿਲ ਐਂਥਰਨਿਲਿਕ ਐਸਿਡ – 80 ਰੁਪਏ
  • ਡਿਆਜਾਪੈਮ – 0.53 ਰੁਪਏ ਪ੍ਰਤੀ 5 ਮਿਲੀਗ੍ਰਾਮ ਟੈਬਲੇਟ
  • ਅਲਪ੍ਰਜੋਲਮ – 0.20 ਰੁਪਏ ਪ੍ਰਤੀ 520 ਮਿਲੀਗ੍ਰਾਮ ਟੈਬਲੇਟ
  • ਲੋਰੇਜੇਪੈਮ – 0.296 ਰੁਪਏ ਪ੍ਰਤੀ 5 ਮਿਲੀਗ੍ਰਾਮ ਟੈਬਲੇਟ
  • ਅਲਪ੍ਰੈਕਸ – 0.52 ਰੁਪਏ ਪ੍ਰਤੀ 5 ਮਿਲੀਗ੍ਰਾਮ ਟੈਬਲੇਟ
  • ਬੁਪ੍ਰੇਨੋਰਫਾਈਨ/ਟਿਡਿਜੈਸਿਕ – 25,000 ਰੁਪਏ
  • ਡੈਕਸਟਰੋਪ੍ਰੋਪੋਕਸਫੀਨ – 2880 ਰੁਪਏ
  • ਫੋਰਟਵਿਨ – 1.044 ਰੁਪਏ ਪ੍ਰਤੀ 30 ਮਿਲੀਗ੍ਰਾਮ ਸ਼ੀਸ਼ੀ

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)