ਮੋਦੀ ਸਰਕਾਰ ਨੇ ਬੁਲਾਈ ਮੀਟਿੰਗ ਤਾਂ ਕੈਪਟਨ ਦੀ ਵਿਗੜੀ ਸਿਹਤ ਪਰ ਨਵਜੋਤ ਸਿੱਧੂ ਨਾਲ ਅੱਜ ਹੋਵੇਗਾ ਲੰਚ

0
1101

ਚੰਡੀਗੜ੍ਹ |  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬੈਠਕ ‘ਚ ਸ਼ਾਮਲ ਨਹੀਂ ਹੋਏ। ਮੁੱਖ ਮੰਤਰੀ ਦੇ ਦਫਤਰ ਮੁਤਾਬਕ, ਕੈਪਟਨ ਅਮਰਿੰਦਰ ਸਿੰਘ ਦੀ ਤਬੀਅਤ ਠੀਕ ਨਹੀਂ ਸੀ। ਹਾਲਾਂਕਿ ਮੁੱਖ ਮੰਤਰੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੈ। ਇਹ ਜਾਣਕਾਰੀ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕੱਲ੍ਹ ਹੋਣ ਵਾਲੀ ਲੰਚ ਡਿਪਲੋਮੈਸੀ ਦੀ ਖ਼ਬਰ ਤੋਂ ਬਾਅਦ ਆਈ।

ਬੁੱਧਵਾਰ ਲੰਚ ‘ਤੇ ਕੈਪਟਨ ਤੇ ਸਿੱਧੂ ਦੇ ਨਾਲ ਸਿਆਸੀ ਵਿਚਾਰ-ਵਟਾਂਦਰਾ ਵੀ ਹੋਵੇਗਾ। ਪੀਐਮ ਦੀ ਮੀਟਿੰਗ ਸਕਿੱਪ ਕਰਨ ਦੇ ਚੌਵੀ ਘੰਟਿਆਂ ਦੇ ਅੰਦਰ ਹੀ ਸਿੱਧੂ ਤੇ ਕੈਪਟਨ ਵਿਚਾਲੇ ਲੰਚ ਡਿਪਲੋਮੈਸੀ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਪਿਛਲੇ ਇਕ ਮਹੀਨੇ ਤੋਂ ਤਿੰਨ ਵਾਰ ਨੋਟਿਸ ਕਰ ਚੁੱਕਾ ਹੈ। ਰਣਇੰਦਰ 19 ਨਵੰਬਰ ਨੂੰ ਈਡੀ ਦੇ ਸਾਹਮਣੇ ਪੇਸ਼ ਹੋਏ ਸਨ। ਐਫਈਐਮਏ ਕੇਸ ‘ਚ ਛੇ ਘੰਟੇ ਈਡੀ ਨੇ ਰਣਇੰਦਰ ਤੋਂ ਪੁੱਛਗਿਛ ਕੀਤੀ ਸੀ। ਹੁਣ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮੀਟਿੰਗ ‘ਚ ਹਿੱਸਾ ਨਾ ਲੈਣਾ ਈਡੀ ਦੀ ਨੋਟਿਸ ਦਾ ਸਾਈਡ ਇਫੈਕਟ ਤਾਂ ਨਹੀਂ।

ਪ੍ਰਧਾਨ ਮੰਤਰੀ ਨੇ ਅੱਜ ਮੁੱਖ ਮੰਤਰੀਆਂ ਨਾਲ ਕੀਤੀ ਸੀ ਮੀਟਿੰਗ

ਮੰਗਲਵਾਰ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਦੀ ਸਥਿਤੀ ਤੇ ਵੈਕਸੀਨ ਨੂੰ ਲੈਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪੀਐਮ ਨੇ ਕਿਹਾ ਕਿ ਵੈਕਸੀਨ ਕਦੋਂ ਤਕ ਆਵੇਗੀ, ਇਸ ਦੀ ਜਾਣਕਾਰੀ ਨਹੀਂ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਵੈਕਸੀਨ ਡਿਵੈਲਪਮੈਂਟ ‘ਤੇ ਸਰਕਾਰ ਦੀ ਨਜ਼ਰ ਹੈ।