25 ਲੱਖ ਦੀ ਲਾਟਰੀ ਲੱਗੀ ਬੋਲ ਕੇ ਨੌਸਰਬਾਜ਼ਾਂ ਨੇ ਔਰਤ ਨੂੰ ਲਗਾਇਆ 15 ਲੱਖ ਦਾ ਚੂਨਾ

0
2530

ਸੰਗਰੂੂਰ | ਇਕ ਔਰਤ ਨੂੰ 25 ਲੱਖ ਦੀ ਲਾਟਰੀ ਦੀ ਗੱਲ ਕਹਿ ਕੇ ਸ਼ਾਤਿਰ ਠੱਗਾਂ ਨੇ 15 ਲੱਖ ਦਾ ਚੂਨਾ ਲਗਾ ਦਿੱਤਾ। ਇਸ ਸਬੰਧੀ ਉਕਤ ਔਰਤ ਦੀ ਸ਼ਿਕਾਇਤ ‘ਤੇ ਭਵਾਨੀਗੜ੍ਹ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫੋਨ ਕਰਨ ਵਾਲੇ ਵਿਅਕਤੀ ਨੇ ਆਖਿਆ ਕਿ ਜਿੱਤੇ ਇਨਾਮ ਨੂੰ ਹਾਸਲ ਕਰਨ ਲਈ ਤੁਹਾਨੂੰ ਪਹਿਲਾਂ ਸਕਿਓਰਿਟੀ ਭਰਨੀ ਪਵੇਗੀ। ਸ਼ਿਕਾਇਤਕਰਤਾ ਔਰਤ ਨੇ ਵਿਅਕਤੀ ਦੇ ਖਾਤੇ ‘ਚ ਹੁਣ ਤੱਕ 14 ਲੱਖ 15 ਹਜ਼ਾਰ ਪਾ ਦਿੱਤੇ ਪਰ ਉਸਨੂੰ ਕੋਈ ਇਨਾਮ ਪ੍ਰਾਪਤ ਨਹੀਂ ਹੋਇਆ। ਪੀੜਤਾ ਨੂੰ ਬਾਅਦ ‘ਚ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਹੋਈ ਹੈ, ਜਿਸ ਸਬੰਧੀ ਉਸਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ। ਓਧਰ, ਪੁਲਿਸ ਨੇ ਮਾਮਲੇ ਸਬੰਧੀ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਧੋਖਾਦੇਹੀ ਕਰਨ ਵਾਲੇ ਅਣਪਛਾਤੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਠੱਗੀ ਦੀ ਸ਼ਿਕਾਰ ਹੋਈ ਔਰਤ ਨੇ ਪੁਲਿਸ ਨੂੰ ਦਰਜ ਕਰਵਾਈ ਰਿਪੋਰਟ ‘ਚ ਦੱਸਿਆ ਕਿ ਬੀਤੇ ਸਾਲ ਉਸਦੇ ਮੋਬਾਇਲ ‘ਤੇ ਕਾਲ ਆਈ ਤੇ ਕਿਹਾ ਕਿ ਤੁਹਾਡੀ 25 ਲੱਖ ਦੀ ਲਾਟਰੀ ਲੱਗੀ ਹੈ ਅਤੇ ਤੁਸੀਂ ਇਕ ਕਾਰ ਵੀ ਜਿੱਤੀ ਹੈ।