ਨਵੀਂ ਦਿੱਲੀ | ਗੈਂਗਸਟਰ ਲਾਰੈਂਸ ਬਿਸ਼ਨੋਈ ਖ਼ਿਲਾਫ਼ ਲਗਾਤਾਰ ਸ਼ਿਕੰਜਾ ਕੱਸ ਰਹੀ NIA ਦੀ ਚਾਰਜਸ਼ੀਟ ‘ਚ ਅਹਿਮ ਖ਼ੁਲਾਸਾ ਹੋਇਆ ਹੈ। ਐੱਨਆਈਏ ਨੇ ਚਾਰਜਸ਼ੀਟ ਵਿਚ ਕਿਹਾ ਹੈ ਕਿ ਬਿਸ਼ਨੋਈ ਦਾ ਗਿਰੋਹ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੀ ਡੀ-ਕੰਪਨੀ ਵਾਂਗ ਕੰਮ ਕਰ ਰਿਹਾ ਹੈ ਅਤੇ ਕਈ ਰਾਜਾਂ ਵਿਚ ਫੈਲਾ ਚੁੱਕਾ ਹੈ। ਇਸ ਤੋਂ ਇਲਾਵਾ ਬਿਸ਼ਨੋਈ ਨੇ ਕਿਹਾ ਹੈ ਕਿ ਕਈ ਬਿਜ਼ਨੈੱਸਮੈਨ ਸਕਿਓਰਿਟੀ ਲੈਣ ਖ਼ਾਤਰ ਖ਼ੁਦ ਫਿਰੌਤੀ ਲਈ ਕਾਲਾਂ ਕਰਵਾਉਂਦੇ ਹਨ। NIA ਦਾ ਦੋਸ਼ ਹੈ ਕਿ ਉਸ ਦੇ ਗਿਰੋਹ ਦੇ ਮੈਂਬਰਾਂ ਨੇ ਕੈਨੇਡਾ ਦੀਆਂ ਟਿਕਟਾਂ ਦੇ ਬਦਲੇ ਜ਼ਿਆਦਾਤਰ ਅਪਰਾਧ ਕੀਤੇ ਹਨ।
ਬਿਸ਼ਨੋਈ ਨੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਸਚਿਨ ਥਾਪਨ ਉਰਫ ਸਚਿਨ ਥਾਪਨ ਬਿਸ਼ਨੋਈ, ਅਨਮੋਲ ਬਿਸ਼ਨੋਈ ਉਰਫ ਭਾਨੂ, ਵਿਕਰਮਜੀਤ ਸਿੰਘ ਉਰਫ ਵਿਕਰਮ ਬਰਾੜ, ਕਾਲਾ ਜਥੇਦਾਰੀ ਅਤੇ ਕਾਲਾ ਰਾਣਾ ਦੀ ਮਦਦ ਨਾਲ ਆਪਣੇ ਗਿਰੋਹ ਦਾ ਵਿਸਥਾਰ ਕੀਤਾ ।ਐੱਨਆਈਏ ਨੇ ਚਾਰਜਸ਼ੀਟ ਵਿਚ ਕਿਹਾ ਕਿ ਲਾਰੈਂਸ ਬਿਸ਼ਨੋਈ ਕੋਲ ਇਸ ਸਮੇਂ 700 ਤੋਂ ਵੱਧ ਸ਼ੂਟਰਾਂ ਦਾ ਇਕ ਵਿਸ਼ਾਲ ਨੈੱਟਵਰਕ ਹੈ ਅਤੇ ਇਨ੍ਹਾਂ ਵਿਚੋਂ 300 ਸ਼ੂਟਰ ਪੰਜਾਬ ਦੇ ਹਨ। ਇਸ ਗਿਰੋਹ ਨੇ ਸਾਲ 2020 ਤੱਕ ਕਰੋੜਾਂ ਰੁਪਏ ਕਮਾਏ ਸਨ।
ਐੱਨਆਈਏ ਨੇ ਕਿਹਾ ਕਿ ਬਿਸ਼ਨੋਈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਹੋਰ ਕਤਲਾਂ ਦੇ ਮਾਸਟਰਮਾਈਂਡਾਂ ਵਿਚੋਂ ਇਕ ਹੈ। ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਗਿਰੋਹ ਦੇ ਸਾਰੇ ਮੈਂਬਰ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ। ਜਾਂਚ ਏਜੰਸੀ ਨੇ ਇਹ ਵੀ ਕਿਹਾ ਕਿ ਗਿਰੋਹ ਦੇ ਪ੍ਰਚਾਰ ਲਈ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਵਰਗੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਰਾਹੀਂ ਬਿਸ਼ਨੋਈ ਅਤੇ ਗੋਲਡੀ ਨੂੰ ਅਦਾਲਤ ਵਿਚ ਲੈ ਕੇ ਜਾਣ ਦੀਆਂ ਤਸਵੀਰਾਂ ਪਾਈਆਂ ਗਈਆਂ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ