ਪੰਜਾਬ ਦੇ ਬੱਸ ਅੱਡੇ ਅੱਜ ਇੰਨੇ ਘੰਟਿਆਂ ਲਈ ਰਹਿਣਗੇ ਬੰਦ

0
3803

ਜਲੰਧਰ/ਲੁਧਿਆਣਾ/ਅੰਮ੍ਰਿਤਸਰ| ਪਨਬਸ ਅਤੇ ਰੋਡਵੇਜ਼ ਵੱਲੋਂ ਜਲੰਧਰ ਸਮੇਤ ਪੰਜਾਬ ਦੇ ਕਈ ਬੱਸ ਅੱਡੇ 10 ਤੋਂ 12 ਵਜੇ ਤੱਕ 2 ਘੰਟਿਆਂ ਲਈ ਬੰਦ ਕੀਤੇ ਗਏ ਮੁਲਾਜ਼ਮਾਂ ਦਾ ਰੋਸ ਹੈ ਕਿ ਬਟਾਲਾ ਵਿਖੇ 1 ਕੰਡਕਟਰ ‘ਤੇ ਨਾਜਾਇਜ਼ ਕਾਰਵਾਈ ਕੀਤੀ ਗਈ ਅਤੇ ਉਹ 3 ਦਿਨਾਂ ਤੋਂ ਟੈਂਕੀ ‘ਤੇ ਚੜ੍ਹਿਆ ਹੈ ਪਰ ਉਸ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਫਿਰੋਜ਼ਪੁਰ ਡਿਪੂ ਤੋਂ ਜਬਰੀ 15 ਕੰਡਕਟਰਾਂ ਦੀ ਬਦਲੀ ਕਰ ਦਿੱਤੀ ਗਈ ਹੈ। ਇਹਨਾਂ ਗੱਲਾਂ ਦੇ ਨਾਲ-ਨਾਲ ਆਪਣੀ ਹੋਰ ਮੰਗਾਂ ਨਾ ਪੂਰੀਆਂ ਹੋਣ ਦੇ ਰੋਸ ਵਜੋਂ 2 ਘੰਟੇ ਬੱਸ ਅੱਡੇ ਬੰਦ ਰਹਿਣਗੇ।