ਨਵੀਂ ਦਿੱਲੀ, 1 ਫਰਵਰੀ | ਸੰਸਦ ‘ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਅੱਠਵੀਂ ਵਾਰ ਬਜਟ ਪੇਸ਼ ਕਰ ਰਹੇ ਹਨ। ਇਸ ਬਜਟ ‘ਚ ਕਿਸਾਨ ਕ੍ਰੈਡਿਟ ਕਾਰਡ ‘ਤੇ ਲੋਨ ਸੀਮਾ ਚ ਵਾਧਾ ਕੀਤਾ ਗਿਆ ਹੈ, ਇਹ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ ਹੈ।
7.7 ਕਰੋੜ ਕਿਸਾਨ, ਮਛੇਰੇ ਆਦਿ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਰਜ਼ਾ ਪ੍ਰਾਪਤ ਕਰਦੇ ਹਨ। ਇਸ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ।