ਬੀ.ਐਸ.ਐਫ. ਦੇ ਇੰਸਪੈਕਟਰ ਨੇ ਡਿਊਟੀ ਦੌਰਾਨ ਫਾਹਾ ਲੈ ਕੇ ਦਿੱਤੀ ਜਾਨ

0
447

ਗੁਰਦਾਸਪੁਰ|ਬਟਾਲਾ ਦੇ ਨਜ਼ਦੀਕੀ ਸਰਹੱਦੀ ਕਸਬਾ ਸ਼ਿਕਾਰ ਮਾਛੀਆ ਵਿਖੇ ਬੀ.ਐਸ.ਐਫ. ਚੈੱਕ ਪੋਸਟ ‘ਚ ਤਾਇਨਾਤ ਜਵਾਨ ਨੇ ਫਾਹਾ ਲੈਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬਟਾਲਾ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੀ ਬੀ.ਐਸ.ਐਫ. ਦੀ ਸ਼ਿਕਾਰ ਮਾਛੀਆ ਚੈੱਕ ਪੋਸਟ ਚ ਬੀ.ਐਸ.ਐਫ. ਵਿੱਚ ਬਤੌਰ ਇੰਸਪੈਕਟਰ ਤਾਇਨਾਤ ਸਤਿਆ ਨਰਾਇਣ ਸਿੰਘ ਵਲੋਂ ਫਾਹਾ ਲੈਕੇ ਆਤਮ ਹੱਤਿਆ ਕੀਤੀ ਗਈ। 40 ਸਾਲਾਂ ਮ੍ਰਿਤਕ ਯੂ.ਪੀ. ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਆਤਮਹੱਤਿਆ ਕਰਨ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਪਾਇਆ। ਬੀ.ਐਸ.ਐਫ. ਦੇ ਅਧਿਕਾਰੀ ਇਸ ਘਟਨਾ ਨੂੰ ਲੈ ਕੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੇ ਹਨ।