ਨਾਬਾਲਗ ਧੀ ਦੀ ਅਸ਼ਲੀਲ ਵੀਡੀਓ ਦਾ ਵਿਰੋਧ ਕਰਨ ‘ਤੇ BSF ਜਵਾਨ ਦੀ ਕੁੱਟ-ਕੁੱਟ ਕੇ ਹੱਤਿਆ, ਪਰਿਵਾਰ ਕੀਤਾ ਅੱਧਮਰਿਆ

0
302

ਗੁਜਰਾਤ | BSF ਜਵਾਨ ਨੇ ਨਾਬਾਲਿਗ ਧੀ ਦੀ ਅਸ਼ਲੀਲ ਵੀਡੀਓ ਦਾ ਵਿਰੋਧ ਕੀਤਾ ਤਾਂ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਗੁਜਰਾਤ ਦੀ ਖੇੜਾ ਅਦਾਲਤ ਨੇ ਸੋਮਵਾਰ ਨੂੰ ਇਕ ਬੀਐਸਐਫ ਜਵਾਨ ਦੀ ਕੁੱਟਮਾਰ ਤੇ ਹੱਤਿਆ ਕਰਨ ਤੇ ਉਸ ਦੇ ਪੁੱਤਰ ਨੂੰ ਜ਼ਖਮੀ ਕਰਨ ਦੇ ਆਰੋਪ ਵਿਚ ਮੁਲਜ਼ਮਾਂ ਨੂੰ ਹਿਰਾਸਤ ਵਿਚ ਭੇਜ ਦਿੱਤਾ ਹੈ।

15 ਸਾਲ ਦੇ ਇਕ ਲੜਕੇ ਨੇ ਬੀਐਸਐਫ ਜਵਾਨ ਦੀ ਨਾਬਾਲਿਗ ਧੀ ਦਾ ਅਸ਼ਲੀਲ ਵੀਡੀਓ ਬਣਾ ਕੇ ਸ਼ਨੀਵਾਰ ਨੂੰ ਆਨਲਾਈਨ ਪੋਸਟ ਕਰ ਦਿੱਤੀ। ਆਪਣੀ ਸ਼ਿਕਾਇਤ ‘ਚ ਪੀੜਤ ਨੇ ਕਿਹਾ ਕਿ ਜਦੋਂ ਉਹ ਉੱਥੇ ਪਹੁੰਚੀ ਤਾਂ ਲੜਕੇ ਦੇ ਪਿਤਾ ਤੇ ਛੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦੇ ਪੁੱਤਰ ਦੇ ਸਿਰ ਵਿਚ ਡੰਡਿਆਂ ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ।

ਉਸ ਦੀ ਪਤਨੀ ਨੂੰ ਵੀ ਸੱਟਾਂ ਲੱਗੀਆਂ ਹਨ। ਹਮਲੇ ਤੋਂ ਬਾਅਦ ਸਾਰੇ ਆਰੋਪੀ ਫਰਾਰ ਹੋ ਗਏ। ਫਿਰ ਉਸ ਨੇ ਆਪਣੇ ਭਤੀਜੇ ਤੇ ਇਕ ਹੋਰ ਪੁੱਤਰ ਨੂੰ ਬੁਲਾਇਆ, ਜਿਸ ਨੇ ਐਂਬੂਲੈਂਸ ਬੁਲਾਈ। ਹਸਪਤਾਲ ਦੇ ਡਾਕਟਰਾਂ ਨੇ ਬੀਐਸਐਫ ਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ‘ਚ ਦਿਨੇਸ਼ ਜਾਦਵ, ਅਰਵਿੰਦ ਜਾਦਵ, ਛਾਬਭਾਈ ਜਾਦਵ, ਸਚਿਨ ਜਾਦਵ, ਭਾਵੇਸ਼ ਜਾਦਵ ਅਤੇ ਕੈਲਾਸ਼ਬੇਨ ਜਾਦਵ ਖਿਲਾਫ ਕਤਲ, ਹੱਤਿਆ ਦੀ ਕੋਸ਼ਿਸ਼ ਤੇ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਐਤਵਾਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਤੇ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਸਾਰਿਆਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ।