ਜਲੰਧਰ/ਨਕੋਦਰ| ਬੀਤੀ ਰਾਤ ਇੱਕ ਬੇਰਹਿਮ ਪਤੀ ਨੇ ਸਤਲੁਜ ਦਰਿਆ ਦੇ ਨਜ਼ਦੀਕ ਪਿੰਡ ਮੱਧੇਪੁਰੂ ਸਥਿਤ ਸਹੁਰੇ ਘਰ ਜਾ ਕੇ ਪਤਨੀ ਪਰਮਜੀਤ ਕੌਰ 28, ਬੇਟਾ ਗੁਰਮੋਹਲ 5, ਬੇਟੀ ਅਰਸ਼ਦੀਪ ਕੌਰ 7, ਸੱਸ ਜੰਗਿਦਰੋ ਬਾਈ ਅਤੇ ਸਹੁਰਾ ਸੁਰਜਨ ਸਿੰਘ 58 ਨੂੰ ਪਟਰੋਲ ਪਾ ਕੇ ਸਾੜ ਦਿੱਤਾ ਤੇ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਰਜਨ ਸਿੰਘ ਬਹੁਤ ਹੀ ਗਰੀਬ ਵਿਅਕਤੀ ਸੀ,ਜੋ ਦਿਹਾੜੀ ਮਿਹਨਤ ਮਜ਼ਦੂਰੀ ਕਰ ਕੇ 2 ਵਕਤ ਦੀ ਰੋਟੀ ਕਮਾਉਂਦਾ ਸੀ। ਸੁਰਜਨ ਸਿੰਘ ਨੇ 8 ਸਾਲ ਪਹਿਲਾਂ ਆਪਣੀ ਧੀ ਪਰਮਜੀਤ ਕੌਰ ਦਾ ਵਿਆਹ ਕੀਤਾ ਸੀ । ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ। ਪਰਮਜੀਤ ਕੌਰ ਪਤੀ ਦੀ ਮੌਤ ਮਗਰੋਂ ਆਪਣੇ ਦੋ ਬੱਚੇ ਗੁਲਮੋਹਰ ਤੇ ਅਰਸ਼ਦੀਪ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਾਈ। ਸੁਰਜਨ ਸਿੰਘ ਮਹਿਨਤ ਮਜ਼ਦੂਰੀ ਕਰ ਕੇ ਧੀ ਅਤੇ ਉਸ ਦੇ ਦੋਵਾਂ ਬੱਚਿਆਂ ਨੂੰ ਪਾਲਣ ਲੱਗ ਪਿਆ। ਕਰੀਬ ਇਕ ਸਾਲ ਪਹਿਲਾਂ ਆਪਣੀ ਧੀ ਦਾ ਦੂਜਾ ਵਿਆਹ ਪਿੰਡ ਖੁਰਸੈਦ ਪੁਰ ਦੇ ਕਾਲੂ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ।
ਪਰਮਜੀਤ ਕੌਰ ਆਪਣੇ ਬੱਚਿਆਂ ਨੂੰ ਲੈ ਆਪਣੇ ਸਹੁਰੇ ਘਰ ਚੱਲੀ ਗਈ। ਵਿਆਹ ਤੋਂ ਕੁਝ ਸਮਾਂ ਬਾਅਦ ਕਾਲੂ ਨਸ਼ਾ ਕਰ ਕੇ ਆਪਣੀ ਪਤਨੀ ਅਤੇ ਉਸ ਦੇ ਬੱਚਿਆਂ ਨਾਲ ਮਾਰ ਕੁਟਾਈ ਕਰਨ ਲੱਗ ਪਿਆ। ਕਾਲੂ ਬੱਚਿਆਂ ਨੂੰ ਨਹੀਂ ਅਪਨਾ ਰਿਹਾ ਸੀ। ਉਹ ਪਤਨੀ ‘ਤੇ ਦਬਾਅ ਬਣ ਰਿਹਾ ਸੀ ਕਿ ਬੱਚਿਆਂ ਨੂੰ ਨਾਲ ਨਹੀਂ ਰੱਖਣਾ ਪਰ ਮਾਂ ਆਪਣੇ ਬੱਚਿਆਂ ਨੂੰ ਛੱਡਣ ਲਈ ਤਿਆਰ ਨਹੀਂ ਸੀ। ਇਸ ਕਰਕੇ ਹੀ ਦੋਵਾਂ ਵਿਚ ਝਗੜਾ ਹੋਣ ਲੱਗ ਪਿਆ। ਕਾਲੂ ਨਸ਼ਾ ਕਰ ਕੇ ਪਤਨੀ ਤੇ ਬੱਚਿਆਂ ਨੂੰ ਬੜੀ ਬੇਰਹਿਮੀ ਨਾਲ ਕੁੱਟਣ ਲੱਗ ਪਿਆ। ਪਰਮਜੀਤ ਆਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਆ ਗਾਈ। ਕੱਲ ਰਾਤ ਕਾਲੂ ਨਸ਼ੇ ਵਿੱਚ ਧੁੱਤ ਹੋ ਕੇ ਆਪਣੇ ਸਹੁਰੇ ਘਰ ਆਇਆ ਅਤੇ ਪੈਟਰੋਲ ਛਿੜਕ ਕੇ ਘਰ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਸੁਰਜਨ ਸਿੰਘ, ਉਸ ਦੀ ਪਤਨੀ, ਧੀ, ਦੋਹਤਾ-ਦੋਹਤੀ ਦੀ ਮੌਤ ਹੋ ਗਈ। ਦੋਸ਼ੀ ਅੱਗ ਲਗਾ ਕੇ ਆਪਣੀ ਪਤਨੀ ਨੂੰ ਕਹਿ ਕੇ ਗਿਆ ਕਿ ਉਸ ਨੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਹੈ ਅਤੇ ਫਰਾਰ ਹੋ ਗਿਆ।