BRS ਵਿਧਾਇਕਾ ਲਸਯਾ ਨੰਦਿਤਾ ਦੀ ਭਿਆਨਕ ਕਾਰ ਹਾਦਸੇ ‘ਚ ਮੌ.ਤ, ਡਰਾਈਵਰ ਗੰਭੀਰ

0
176

ਤੇਲੰਗਾਨਾ, 23 ਫਰਵਰੀ | ਤੇਲੰਗਾਨਾ ਵਿਚ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੀ ਵਿਧਾਇਕਾ ਲਸਯਾ ਨੰਦਿਤਾ ਦੀ ਅੱਜ ਸਵੇਰੇ ਕਾਰ ਹਾਦਸੇ ਵਿਚ ਮੌਤ ਹੋ ਗਈ। ਲਸਯਾ ਨੰਦਿਤਾ 37 ਸਾਲ ਦੀ ਸੀ। ਉਹ ਸਿਕੰਦਰਾਬਾਦ ਛਾਉਣੀ ਤੋਂ ਵਿਧਾਇਕ ਸੀ। ਜਾਣਕਾਰੀ ਮੁਤਾਬਕ ਹਾਦਸੇ ਸਮੇਂ ਨੰਦਿਤਾ ਇਕ SUV ਵਿਚ ਸਫਰ ਕਰ ਰਹੀ ਸੀ। ਉਸ ਦੇ ਨਾਲ ਡਰਾਈਵਰ ਵੀ ਸੀ। ਨੰਦਿਤਾ ਡਰਾਈਵਿੰਗ ਸੀਟ ਦੇ ਕੋਲ ਬੈਠੀ ਸੀ। ਸੰਗਰੇਡੀ ਜ਼ਿਲ੍ਹੇ ਦੇ ਸੁਲਤਾਨਪੁਰ ਆਊਟਰ ਰਿੰਗ ਰੋਡ ‘ਤੇ ਉਸ ਦੀ ਕਾਰ ਡਿਵਾਈਡਰ ਨਾਲ ਟਕਰਾਅ ਗਈ।

ਹਾਦਸੇ ਦੌਰਾਨ ਨੰਦਿਤਾ ਅਤੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਨੰਦਿਤਾ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਡਰਾਈਵਰ ਗੰਭੀਰ ਜ਼ਖਮੀ ਹੈ। ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।