ਫਿਰੋਜ਼ਪੁਰ ਦੇ ਬਲਵਿੰਦਰ ਸਿੰਘ ਦੀ ਚਮਕੀ ਕਿਸਮਤ, ਰਾਤੋਂ-ਰਾਤ ਬਣਿਆ ਕਰੋੜਪਤੀ; ਨਿਕਲੀ ਡੇਢ ਕਰੋੜ ਦੀ ਲਾਟਰੀ

0
1408

ਫਿਰੋਜ਼ਪੁਰ, 3 ਦਸੰਬਰ | ਫਿਰੋਜ਼ਪੁਰ ਦਾ ਰਹਿਣ ਵਾਲਾ ਬਲਵਿੰਦਰ ਸਿੰਘ ਰਾਤੋਂ-ਰਾਤ ਕਰੋੜਪਤੀ ਬਣ ਗਿਆ ਹੈ। ਦਰਅਸਲ, ਪਿੰਡ ਮੱਤੜ ਉਤਾੜ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਬਲਵਿੰਦਰ ਸਿੰਘ ਫਿਰੋਜ਼ਪੁਰ ਦੇ ਡੀਸੀ ਦਫਤਰ ਦੀ ਅਸਲਾ ਬਰਾਂਚ ਵਿਚ ਸੇਵਾਦਾਰ ਦੀ ਨੌਕਰੀ ਕਰਦਾ ਹੈ। ਲਾਟਰੀ ਨਿਕਲਣ ਤੋਂ ਬਾਅਦ ਉਨ੍ਹਾਂ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਹੈ।

ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਦੀ ਅਸਲਾ ਬਰਾਂਚ ਵਿਚ ਸੇਵਾਦਾਰ ਦੀ ਨੌਕਰੀ ਕਰਦਾ ਹੈ। ਦਿਵਾਲੀ ਮੌਕੇ ਉਸ ਨੇ ਡੇਢ ਕਰੋੜ ਦੀ ਲਾਟਰੀ ਪਾਈ ਸੀ। ਜੋ ਪਿਛਲੇ ਮਹੀਨੇ ਦੀ 28 ਤਰੀਕ ਨੂੰ ਨਿਕਲੀ ਸੀ ਪਰ ਉਸਨੂੰ ਬਿਲਕੁਲ ਵੀ ਪਤਾ ਨਹੀਂ ਸੀ। ਜਦੋਂ ਉਹ ਅਚਾਨਕ ਕੱਲ੍ਹ ਲਾਟਰੀ ਵਾਲੇ ਕੋਲ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਡੇਢ ਕਰੋੜ ਦਾ ਮਾਲਕ ਬਣ ਗਿਆ ਹੈ।

ਬਲਵਿੰਦਰ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਸ ਦੀ ਲਾਟਰੀ ਨਿਕਲੀ ਹੈ ਅਤੇ ਉਹ ਲਾਟਰੀ ਦੇ ਪੈਸੇ ਨੂੰ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਵਰਤੇਗਾ। ਦੂਜੇ ਪਾਸੇ ਲਾਟਰੀ ਵਿਕਰੇਤਾ ਕੁੱਕੂ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਵੇਚੀ ਲਾਟਰੀ ਪਹਿਲੀ ਵਾਰ ਫਿਰੋਜ਼ਪੁਰ ਵਿਚ ਨਿਕਲੀ ਹੈ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)