Breaking : ਮੁੱਖ ਮੰਤਰੀ ਦੀ ਰੈਲੀ ‘ਚ ਕਾਂਗਰਸੀ ਵਰਕਰਾਂ ਨੇ ਸਿੱਧੂ ਮੂਸੇਵਾਲਾ ਖਿਲਾਫ ਕੀਤੀ ਬਗਾਵਤ, ਪੁਲਿਸ ਨੇ ਅਧਿਆਪਕਾਂ ‘ਤੇ ਵਰ੍ਹਾਈਆਂ ਡਾਂਗਾਂ

0
27609

ਮਾਨਸਾ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਨ੍ਹਾਂ ਮਾਨਸਾ ਵਿੱਚ ਪਹਿਲੀ ਰੈਲੀ ਕੀਤੀ। ਰੈਲੀ ‘ਚ ਸੀਐੱਮ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਪੁੱਜੇ ਪਰ ਰੈਲੀ ਦੌਰਾਨ ਜਦੋਂ ਸਿੱਧੂ ਮੂਸੇਵਾਲਾ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਪੰਡਾਲ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਅਸਲ ਵਿੱਚ ਮਾਨਸਾ ਤੋਂ ਕਾਂਗਰਸ ‘ਚ ਕੁਝ ਟਕਸਾਲੀ ਟਿਕਟ ਦੇ ਦਾਅਵੇਦਾਰ ਹਨ, ਜਿਨ੍ਹਾਂ ਦੇ ਸਮਰਥਕ ਸਿੱਧੂ ਮੂਸੇਵਾਲਾ ਨੂੰ ਪਸੰਦ ਨਹੀਂ ਕਰਦੇ।

ਕਾਂਗਰਸੀ ਨੇਤਾਵਾਂ ਦੇ ਸਮਰਥਕਾਂ ਨੇ ਕੀਤਾ ਹੰਗਾਮਾ

ਸਟੇਜ ਤੋਂ ਵੀ ਅਜਿਹਾ ਹੀ ਹੋਇਆ, ਜਦੋਂ ਬੋਲਣ ਲਈ ਸਿੱਧੂ ਮੂਸੇਵਾਲਾ ਦੇ ਨਾਂ ਦਾ ਐਲਾਨ ਹੋਇਆ ਤਾਂ ਟਕਸਾਲੀ ਕਾਂਗਰਸੀ ਨੇਤਾਵਾਂ ਦੇ ਸਮਰਥਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਲੋਕਾਂ ਨੇ ਇਹ ਵੀ ਬੋਲ ਦਿੱਤਾ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਨਹੀਂ ਚਾਹੀਦਾ।

ਪੰਡਾਲ ਵਿੱਚ ਅਜਿਹਾ ਹੁੰਦਾ ਦੇਖ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੀ ਭੜਕ ਉੱਠੇ। ਉਨ੍ਹਾਂ ਸਿੱਧੂ ਮੂਸੇਵਾਲਾ ਤੋਂ ਮਾਈਕ ਲੈ ਕੇ ਇਕ ਵਿਅਕਤੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤੁਸੀਂ ਇਕੱਲੇ ਹੀ ਰੌਲਾ ਪਾ ਰਹੇ ਹੋ, ਕੀ ਸੁਖਬੀਰ ਨੇ ਤੁਹਾਨੂੰ ਉਸ ਕੋਲ ਭੇਜਿਆ ਹੈ।

ਇਸ ਤੋਂ ਬਾਅਦ ਉਹ ਪਿੱਛੇ ਹਟ ਗਏ ਪਰ ਉਦੋਂ ਤੱਕ ਹੰਗਾਮਾ ਨਹੀਂ ਰੁਕਿਆ ਜਦੋਂ ਤੱਕ ਸਿੱਧੂ ਮੂਸੇਵਾਲਾ ਸਟੇਜ ‘ਤੇ ਭਾਸ਼ਣ ਦਿੰਦੇ ਰਹੇ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਆਪਣੇ ਕੁਝ ਬੋਲ ਬੋਲ ਕੇ ਬੈਠ ਗਏ।

ਪੁਲਿਸ ਨੇ ਅਧਿਆਪਕਾਂ ‘ਤੇ ਕੀਤਾ ਲਾਠੀਚਾਰਜ

ਜਦੋਂ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਬੋਲਣਾ ਸ਼ੁਰੂ ਕੀਤਾ ਤਾਂ ਪੰਡਾਲ ਵਿੱਚ ਬੈਠੇ ਬੇਰੋਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਇਸ ਬਾਰੇ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਫੜ ਕੇ ਪੁਲਿਸ ਵੈਨ ਵਿੱਚ ਬਿਠਾ ਦਿੱਤਾ ਗਿਆ ਪਰ ਪ੍ਰਦਰਸ਼ਨਕਾਰੀ ਪੁਲਿਸ ਵੈਨ ਵਿੱਚ ਬੈਠ ਕੇ ਵੀ ਨਾਅਰੇਬਾਜ਼ੀ ਕਰਦੇ ਰਹੇ। ਇਸ ਤੋਂ ਬਾਅਦ ਪੁਲਿਸ ਨੇ ਵੈਨ ‘ਚ ਹੀ ਲਾਠੀਚਾਰਜ ਕਰ ਦਿੱਤਾ।

ਦੂਜੇ ਪਾਸੇ ਮੁੱਖ ਮੰਤਰੀ ਨੇ ਵੀ ਆਪਣੇ ਭਾਸ਼ਣ ਦੌਰਾਨ ਚਿਤਾਵਨੀ ਦਿੱਤੀ ਕਿ ਉਹ ਅਜਿਹੇ ਪ੍ਰਦਰਸ਼ਨਕਾਰੀਆਂ ਦੀ ਗੱਲ ਨਹੀਂ ਸੁਣਨਗੇ ਕਿਉਂਕਿ ਕੁਝ ਲੋਕ ਗੜਬੜ ਕਰਨ ਲਈ ਇਕੱਠੇ ਹੁੰਦੇ ਹਨ।

ਇੱਥੋਂ ਤੱਕ ਕਿ ਸੀਐੱਮ ਨੇ ਰੈਲੀ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵੱਲੋਂ ਫੜੇ ਜਾਣ ਨੂੰ ਡਰਾਮਾ ਕਰਾਰ ਦਿੱਤਾ ਤੇ ਕਿਹਾ ਕਿ ਹੁਣ ਇਹ ਸੁਲਝ ਗਿਆ ਹੈ।

ਇਸ ਦੇ ਨਾਲ ਹੀ ਇਸ ਪ੍ਰਦਰਸ਼ਨ ‘ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਵਾਉਣਾ ਚਾਹੁੰਦੇ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ