ਬ੍ਰੇਕਿੰਗ : ਅਦਾਲਤ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਕਿੰਗਪਿਨ ਰਾਜਾ ਕੰਦੋਲਾ ਨੂੰ ਕੀਤਾ ਬਰੀ

0
683

ਪੰਜਾਬ ਡੈਸਕ, 2 ਨਵੰਬਰ | ਅਦਾਲਤ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਨਾ ਅਤੇ ਨਸ਼ਾ ਤਸਕਰੀ ਦੇ ਕਿੰਗਪਿਨ ਰਾਜਾ ਕੰਦੋਲਾ ਨੂੰ ਬਰੀ ਕਰ ਦਿੱਤਾ ਹੈ। ਪੁਲਿਸ ਅਦਾਲਤ ਵਿਚ ਸਬੰਧਤ ਕੇਸ ਵਿਚ ਦੋਸ਼ਾਂ ਦੇ ਆਧਾਰ ’ਤੇ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਕਾਰਨ ਅਦਾਲਤ ਨੇ ਕੰਦੋਲਾ ਨੂੰ ਬਰੀ ਕਰ ਦਿੱਤਾ। ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਕੰਦੋਲਾ ਨੂੰ 7 ਸਾਲਾਂ ਬਾਅਦ ਬਰੀ ਕਰ ਦਿੱਤਾ। ਪੁਲਿਸ ਨੇ ਕੰਦੋਲਾ ਤੋਂ 5 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਸੀ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੂੰ ਪੈਨ ਡਰਾਈਵ ਦੀ ਜਾਂਚ ਵਿਚ ਨਸ਼ਾ ਤਸਕਰ ਦੀ ਰਿਕਾਰਡਿੰਗ ਨਹੀਂ ਮਿਲੀ, ਜਿਸ ਕਾਰਨ ਅਦਾਲਤ ਨੇ ਪੁਲਿਸ ਨੂੰ ਫਟਕਾਰ ਲਗਾਈ ਅਤੇ ਪੁੱਛਿਆ ਕਿ ਪੈਨ ਡਰਾਈਵ ਨੂੰ ਅਜੇ ਤੱਕ ਲੈਬ ਵਿਚ ਕਿਉਂ ਨਹੀਂ ਭੇਜਿਆ ਗਿਆ। ਅਦਾਲਤ ਨੇ ਕਿਹਾ ਕਿ ਰਿਕਾਰਡਿੰਗ ਦੇ ਆਧਾਰ ‘ਤੇ ਤਸਕਰ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਤੁਹਾਨੂੰ ਦੱਸ ਦੇਈਏ ਕਿ ਰਾਜਾ ਕੰਦੋਲਾ ਮੂਲ ਰੂਪ ਤੋਂ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)