Breaking : ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਦੁਪਹਿਰ ਤੋਂ 5 ਮਹੀਨਿਆਂ ਲਈ ਹੋ ਜਾਣਗੇ ਬੰਦ; ਜਾਣੋ ਕਾਰਨ

0
671

ਉਤਰਾਖੰਡ, 11 ਅਕਤੂਬਰ | ਉੱਤਰਾਖੰਡ ਦੇ ਜੋਸ਼ੀਮੱਠ ਵਿਚ ਸਥਿਤ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ਦੇ ਕਪਾਟ ਅੱਜ 11 ਅਕਤੂਬਰ (ਬੁੱਧਵਾਰ) ਤੋਂ ਸਰਦੀਆਂ ਕਰਕੇ ਬੰਦ ਹੋ ਜਾਣਗੇ। ਦਰਵਾਜ਼ੇ ਬੰਦ ਕਰਨ ਦਾ ਕੰਮ ਦੁਪਹਿਰ 1 ਵਜੇ ਤੋਂ ਸ਼ੁਰੂ ਹੋਵੇਗਾ। ਇਸ ਸਬੰਧੀ ਗੁਰਦੁਆਰਾ ਟਰੱਸਟ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਮੈਨੇਜਮੈਂਟ ਟਰੱਸਟ ਨੇ ਦਰਵਾਜ਼ੇ ਬੰਦ ਕਰਵਾਉਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਟਰੱਸਟ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਦੀ ਅਗਵਾਈ ‘ਚ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ।

ਲਗਭਗ 2500 ਸ਼ਰਧਾਲੂ ਸਾਲ ਦੀ ਅੰਤਿਮ ਅਰਦਾਸ ਸਣੇ ਕਪਾਟ ਬੰਦ ਕਰਨ ਸਮੇਂ ਮੌਜੂਦ ਰਹਿਣਗੇ। ਦੂਜੇ ਪਾਸੇ ਬੁੱਧਵਾਰ ਦੀ ਅਰਦਾਸ ਤੇ ਗੁਰਬਾਣੀ ਕੀਰਤਨ ਲਈ ਹੇਮਕੁੰਟ ਧਾਮ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਇਸ ਸਾਲ ਦੀ ਯਾਤਰਾ ਨੂੰ ਸੁਖਾਵੇਂ ਅਤੇ ਸਦਭਾਵਨਾ ਭਰੇ ਮਾਹੌਲ ਵਿਚ ਪੂਰਾ ਕਰਨ ਲਈ ਸੂਬਾ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਭਾਈਚਾਰੇ ਸਣੇ ਸਾਰਿਆਂ ਦਾ ਧੰਨਵਾਦ ਕੀਤਾ ਹੈ।