ਬ੍ਰੇਕਿੰਗ : ਸੋਮਾਲੀਆ ਦੇ ਤੱਟ ‘ਤੇ ਜਹਾਜ਼ ਹਾਈਜੈਕ, ਚਾਲਕ ਦਲ ‘ਚ 15 ਭਾਰਤੀ ਵੀ ਸ਼ਾਮਲ

0
524

ਨਵੀਂ ਦਿੱਲੀ, 5 ਜਨਵਰੀ | ਸੋਮਾਲੀਆ ਦੇ ਤੱਟ ‘ਤੇ ਇਕ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੈ। ਹਾਈਜੈਕ ਕੀਤੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਵਿਚ 15 ਭਾਰਤੀ ਨਾਗਰਿਕ ਸ਼ਾਮਲ ਹਨ। ਇਸ ਦੌਰਾਨ ਭਾਰਤੀ ਜਲ ਸੈਨਾ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ।

ਖ਼ਬਰਾਂ ਮੁਤਾਬਕ ਹਾਈਜੈਕ ਕੀਤੇ ਗਏ ਜਹਾਜ਼ ਦਾ ਨਾਂਅ ਐਮਵੀ ਲੀਲਾ ਨਾਰਫੋਕ ਹੈ ਅਤੇ ਇਸ ਉੱਤੇ ਲਾਈਬੇਰੀਆ ਦਾ ਝੰਡਾ ਲੱਗਿਆ ਹੈ। ਜਲ ਸੈਨਾ ਨੇ ਹਾਈਜੈਕ ਕੀਤੇ ਜਹਾਜ਼ ਦੀ ਨਿਗਰਾਨੀ ਲਈ ਆਪਣੇ ਜਹਾਜ਼ ਤਾਇਨਾਤ ਕੀਤੇ ਹਨ। ਹਾਈਜੈਕ ਕੀਤੇ ਗਏ ਜਹਾਜ਼ ਦੇ ਚਾਲਕ ਦਲ ਨਾਲ ਵੀ ਸੰਚਾਰ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਲ ਸੈਨਾ ਨੇ ਆਪਣੇ ਜੰਗੀ ਬੇੜੇ ਆਈਐਨਐਸ ਚੇਨਈ ਨੂੰ ਵੀ ਹਾਈਜੈਕ ਕੀਤੇ ਜਹਾਜ਼ ਵੱਲ ਰਵਾਨਾ ਕੀਤਾ ਹੈ।