ਬ੍ਰੇਕਿੰਗ : ਪਟਿਆਲਾ ਪੁਲਿਸ ਨੇ ਸੁਲਝਾਈ ਰਿਟਾਇਰਡ ਬੈਂਕ ਮੈਨੇਜਰ ਦੇ ਕਤਲ ਦੀ ਗੁੱਥੀ; ਪਤਨੀ ਹੀ ਨਿਕਲੀ ਕਾਤਲ

0
1146

ਪਟਿਆਲਾ, 21 ਅਕਤੂਬਰ | ਪਟਿਆਲਾ ਪੁਲਿਸ ਨੇ ਰਿਟਾਇਰਡ ਬੈਂਕ ਮੈਨੇਜਰ ਦੇ ਕਤਲ ਦੀ ਗੁੱਥੀ ਹੱਲ ਕਰ ਲਈ ਹੈ। ਇਸ ਮਾਮਲੇ ਵਿਚ ਪਤੀ ਹੀ ਕਾਤਲ ਨਿਕਲੀ ਹੈ। ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਕਤਲ ਤੋਂ ਬਾਅਦ 3 ਦਿਨ ਕਾਰ ਵਿਚ ਲਾਸ਼ ਲੁਕਾ ਕੇ ਰੱਖੀ ਸੀ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਬਲਬੀਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ, ਗੁਰਤੇਜ ਸਿੰਘ, ਅਜੇ ਅਤੇ ਅਰਸ਼ੀ ਵਾਸੀ ਸ਼ਾਦੀਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐਸਐਸਪੀ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿਲੋਂ ਤੇ ਸੀਆਈਏ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀਆਂ ਟੀਮਾਂ ਵਲੋਂ ਜਾਂਚ ਸ਼ੁਰੂ ਕੀਤੀ ਗਈ ਸੀ। ਮ੍ਰਿਤਕ ਬਲਬੀਰ ਸਿੰਘ ਦਾ 2005 ਵਿਚ ਹਰਪ੍ਰੀਤ ਕੌਰ ਨਾਲ ਦੂਸਰਾ ਵਿਆਹ ਹੋਇਆ ਸੀ। ਹਰਪ੍ਰੀਤ ਕੌਰ ਦੀ ਜਿੰਮ ਵਿਚ ਗੁਰਤੇਜ ਸਿੰਘ ਨਾਲ ਪਿ਼ਛਲੇ ਸਾਲ ਮੁਲਾਕਾਤ ਹੋਈ ਸੀ, ਦੋਹਾਂ ਦੀ ਆਪਸੀ ਨੇੜਤਾ ਵਧ ਗਈ। ਇਨ੍ਹਾਂ ਦੀ ਬਲਬੀਰ ਸਿੰਘ ਦੀ ਜਾਇਦਾਦ ਤੇ ਬੀਮਾ ਰਾਸ਼ੀ ’ਤੇ ਨਜ਼ਰ ਸੀ। ਹਰਪ੍ਰੀਤ ਕੌਰ ਨੇ ਗੁਰਤੇਜ ਨਾਲ ਮਿਲ ਕੇ ਸਾਜ਼ਿਸ਼ ਰਚੀ। ਗੁਰਤੇਜ ਵਲੋਂ ਆਪਣੇ ਸਾਥੀ ਅਜੇ ਤੇ ਅਰਸ਼ੀ ਨਾਲ ਮਿਲ ਕੇ ਬਲਬੀਰ ਸਿੰਘ ਦੀ ਰੇਕੀ ਕੀਤੀ ਗਈ। ਮੌਕਾ ਦੇਖਦਿਆਂ 20 ਅਕਤੂਬਰ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਦੱਸ ਦਈਏ ਕਿ ਪਟਿਆਲਾ ਦੇ ਸਿਵਲ ਲਾਈਨ ਥਾਣਾ ਖੇਤਰ ਵਿਚ ਸੈਰ ਕਰਨ ਗਏ ਸੇਵਾਮੁਕਤ ਬੈਂਕ ਮੈਨੇਜਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਵੀਰਵਾਰ ਸਵੇਰੇ 5 ਵਜੇ ਹੋਈ ਸੀ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਚਾਹਲ ਵਾਸੀ ਸੰਤ ਨਗਰ ਵਜੋਂ ਹੋਈ ਸੀ। ਉਨ੍ਹਾਂ ਦੀ ਉਮਰ 67 ਸਾਲ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਸੀ। ਇਸ ਦੌਰਾਨ ਫੋਰੈਂਸਿਕ ਟੀਮ ਵੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਸੀ। ਉਹ ਕੁਝ ਸਾਲ ਪਹਿਲਾਂ ਬੈਂਕ ਆਫ ਬੜੌਦਾ ਤੋਂ ਸੇਵਾਮੁਕਤ ਹੋਏ ਸਨ।