ਚੰਡੀਗੜ੍ਹ, 23 ਅਕਤੂਬਰ | ਇਕ ਵੱਡੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ GMSH-16 ਅਤੇ GMCH-32 ਦੀਆਂ ਓਪੀਡੀ ਸੇਵਾਵਾਂ ਮੰਗਲਵਾਰ ਨੂੰ ਦੁਸਹਿਰੇ ਕਾਰਨ ਬੰਦ ਰਹਿਣਗੀਆਂ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ।
PGI ਵਿਚ ਵੀ ਭਲਕੇ ਓਪੀਡੀ ਬੰਦ ਰਹੇਗੀ ਪਰ ਇਥੇ ਵੀ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਆਮ ਮਰੀਜ਼ ਬੁੱਧਵਾਰ ਨੂੰ ਹਸਪਤਾਲ ਵਿਚ ਓਪੀਡੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਦੇ ਨਾਲ ਹੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਵਿਚ ਛੁੱਟੀ ਰਹੇਗੀ।