ਪੰਜਾਬੀ ਬੁਲੇਟਿਨ ਬਿਊਰੋ | ਜਲੰਧਰ
ਆਪ ਸਰਕਾਰ ਨੇ ਅਕਾਲੀ ਸਰਕਾਰ ਵੇਲੇ ਬਣੇ ਮਸ਼ਹੂਰ ਜੰਗ-ਏ-ਅਜ਼ਾਦੀ ਮੈਮੋਰੀਅਲ ਦੀ ਵਿਜੀਲੈਂਸ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਸਵੇਰੇ ਵਿਜੀਲੈਂਸ ਦੇ ਜਲੰਧਰ ਜ਼ੋਨ ਦੇ ਦਫਤਰ ਵਿੱਚ ਕਰਤਾਰਪੁਰ ‘ਚ ਬਣੇ ਜੰਗ-ਏ-ਅਜ਼ਾਦੀ ਮੈਮੋਰੀਅਲ ਦੇ ਸੈਕਟਰੀ ਲਖਵਿੰਦਰ ਜੌਹਲ ਤੋਂ ਸਵਾਲ-ਜਵਾਬ ਕੀਤੇ ਗਏ।
ਜਲੰਧਰ ਵਿਜੀਲੈਂਸ ਬਿਊਰੋ ਦੇ ਡੀਐਸਪੀ ਜਤਿੰਦਰਜੀਤ ਸਿੰਘ ਆਲਮ ਨੇ ਦੱਸਿਆ ਕਿ ਮੈਨੇਜਮੈਂਟ ਦੇ ਸੈਕਟਰੀ ਲਖਵਿੰਦਰ ਜੌਹਲ ਨੂੰ ਜਾਂਚ ਲਈ ਬੁਲਾਇਆ ਗਿਆ ਸੀ। ਉਨ੍ਹਾਂ ਨਾਲ ਸਵਾਲ-ਜਵਾਬ ਹੋਏ ਹਨ। ਜੇਕਰ ਅੱਗੇ ਕਿਸੇ ਹੋਰ ਨੂੰ ਬੁਲਾਉਣ ਦਾ ਲੋੜ ਪਈ ਤਾਂ ਬੁਲਾਇਆ ਜਾਵੇਗਾ।
ਕਰੋੜਾਂ ਦਾ ਸੀ ਪ੍ਰੋਜੈਕਟ, ਮੈਨੇਜਮੈਂਟ ਦੇ ਸੈਕਟਰੀ ਲਖਵਿੰਦਰ ਜੌਹਲ ਨਾਲ ਹੋਏ ਸਵਾਲ-ਜਵਾਬ
ਜੰਗ-ਏ-ਅਜ਼ਾਦੀ ਮੈਨੇਜਮੈਂਟ ਕਮੇਟੀ ਦੇ ਸੈਕਟਰੀ ਲਖਵਿੰਦਰ ਸਿੰਘ ਜੌਹਲ ਨੇ ਵਿਜੀਲੈਂਸ ਦੀ ਪੁਛਗਿੱਛ ਤੋਂ ਬਾਅਦ ਦੱਸਿਆ ਕਿ ਸਵਾਲ ਮੈਮੋਰੀਅਲ ਦੀ ਕੰਸਟ੍ਰਕਸ਼ਨ ਬਾਰੇ ਪੁੱਛੇ ਗਏ ਹਨ। ਕੰਸਟ੍ਰਕਸ਼ਨ ਦਾ ਕੰਮ ਜੰਗ-ਏ-ਅਜ਼ਾਦੀ ਫਾਊਂਡੇਸ਼ਨ ਨੇ ਕੀਤਾ ਹੈ। ਮੈਂ ਮੈਨੇਜਮੈਂਟ ਕਮੇਟੀ ਦਾ ਸੈਕਟਰੀ ਹਾਂ। ਸਾਡੇ ਜਿੰਮੇ ਮੈਮੋਰੀਅਲ ਨੂੰ ਚਲਾਉਣ ਦੀ ਜ਼ੁੰਮੇਵਾਰੀ ਹੈ। ਇਸ ਦੀ ਡਿਟੇਲ ਵਿਜੀਲੈਂਸ ਨੂੰ ਦੇ ਦਿੱਤੀ ਗਈ ਹੈ।