4 ਕਿਲੋਮੀਟਰ ਲੰਮਾ ਚੇਜ਼, ਗੱਡੀਆਂ ਅੱਗੇ–ਅੱਗੇ ਤੇ ਪੁਲਿਸ ਪਿੱਛੇ–ਪਿੱਛੇ
ਖੰਨਾ, 15 ਨਵੰਬਰ | ਬਨੂਰ ਪੁਲਿਸ ਨੇ ਅੱਜ ਫਿਲਮੀ ਸਟਾਈਲ ‘ਚ ਕਾਰਵਾਈ ਕਰਦੇ ਹੋਏ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਨਾਲ ਸਬੰਧਤ ਤਿੰਨ ਬਦਮਾਸ਼ਾਂ ਨੂੰ ਨਾਟਕੀ ਚੇਜ਼ ਤੋਂ ਬਾਅਦ ਕਾਬੂ ਕਰ ਲਿਆ। SHO ਬਨੂਰ ਅਰਸ਼ਦੀਪ ਦੀ ਅਗਵਾਈ ਵਿੱਚ ਪੁਲਿਸ ਨੇ ਪੁਲਿਸ ਥਾਣਾ ਬਨੂਰ ਦੀ ਸੀਮਾ ਵਿੱਚ ਨਾਕਾ ਲਗਾ ਰੱਖਿਆ ਸੀ। ਇਸ ਦੌਰਾਨ ਇੱਕ ਹਰਿਆਣਾ ਨੰਬਰ ਕਾਰ ਨੂੰ ਰੋਕ ਕੇ ਜਾਂਚ ਕੀਤੀ ਗਈ।
ਜਾਂਚ ਦੌਰਾਨ ਗੱਡੀ ਵਿੱਚੋਂ ਇੱਕ ਸ਼ੱਕੀ ਬੈਗ ਮਿਲਿਆ ਤਾਂ ਗੱਡੀ ਸਵਾਰ ਤਿੰਨੇ ਵਿਅਕਤੀ ਅਚਾਨਕ ਗੱਡੀ ਭੱਜਾ ਕੇ ਨਾਕੇ ਤੋਂ ਨਿਕਲ ਗਏ। ਪੁਲਿਸ ਨੇ ਤੁਰੰਤ ਪਿੱਛਾ ਕੀਤਾ ਅਤੇ 3 ਤੋਂ 4 ਕਿਲੋਮੀਟਰ ਤੱਕ ਚੱਲੀ ਤਾਬੜਤੋੜ ਦੌੜ–ਭੱਜ ਤੋਂ ਬਾਅਦ ਬਨੂਰ ਦੇ ਨਜ਼ਦੀਕੀ ਪਿੰਡਾਂ ਵਿੱਚ ਘੇਰਾਬੰਦੀ ਕਰ ਤਿੰਨਾਂ ਨੂੰ ਕਾਬੂ ਕਰ ਲਿਆ।
ਜਾਂਚ ‘ਚ ਬੈਗ ਵਿੱਚੋਂ ਇੱਕ ਗੈਰ–ਕਾਨੂੰਨੀ ਪਿਸਤੌਲ ਵੀ ਬਰਾਮਦ ਹੋਈ ਹੈ। ਇਸ ਸਮੇਂ ਪੁਲਿਸ ਤਿੰਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਨ੍ਹਾਂ ਦੇ ਪਿਛੋਕੜ, ਸਾਥੀਆਂ ਅਤੇ ਸੰਭਾਵਿਤ ਅਪਰਾਧਿਕ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਪੁਲਿਸ ਦੀ ਇਸ ਤੁਰੰਤ ਅਤੇ ਫਿਲਮੀ ਸਟਾਈਲ ਕਾਰਵਾਈ ਨੇ ਸਥਾਨਕ ਲੋਕਾਂ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਾਇਆ ਹੈ।







































