ਬ੍ਰੇਕਿੰਗ : ਹੁਸ਼ਿਆਰਪੁਰ ‘ਚ ਚੱਲਦੀ ਕਾਰ ‘ਤੇ ਡਿੱਗਿਆ ਪਹਾੜ ਦਾ ਮਲਬਾ, ਲੱਗੀ ਭਿਆਨਕ ਅੱਗ

0
935

ਹੁਸ਼ਿਆਰਪੁਰ, 19 ਸਤੰਬਰ | ਇਥੇ ਚਿੰਤਪੂਰਨੀ ਮਾਰਗ ਮੁਬਾਰਕਪੁਰ ਅਤੇ ਭਰਵਾਈਂ ਵਿਚਕਾਰ ਇਕ ਚੱਲਦੀ ਕਾਰ ‘ਤੇ ਪਹਾੜੀ ਦਾ ਮਲਬਾ ਡਿੱਗਣ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਤੋਂ ਤੁਰੰਤ ਬਾਅਦ ਗੱਡੀ ਸਵਾਰ ਵਿਅਕਤੀ ਬਾਹਰ ਨਿਕਲ ਕੇ ਭੱਜੇ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਗੱਡੀ ਦੀ ਗੱਲ ਕਰੀਏ ਤਾਂ ਉਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਅੱਗ ਦੀ ਲਪੇਟ ਵਿਚ ਆਉਣ ਕਾਰਨ ਗੱਡੀ ਬੁਰੀ ਤਰ੍ਹਾਂ ਨਾਲ ਸੜ ਗਈ।

ਹਾਲਾਂਕਿ ਗੱਡੀ ਵਿਚ ਕਿੰਨੇ ਵਿਅਕਤੀ ਸਵਾਰ ਸਨ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਪਤਾ ਲੱਗਾ ਹੈ ਕਿ ਇਹ ਗੱਡੀ ਕਿੱਥੇ ਜਾ ਰਹੀ ਸੀ।

ਵੇਖੋ ਵੀਡੀਓ