ਬ੍ਰੇਕਿੰਗ : ਮਿਥੁਨ ਚੱਕਰਵਰਤੀ ਨੂੰ ਛਾਤੀ ‘ਚ ਉਠਿਆ ਤੇਜ਼ ਦਰਦ, ਹਸਪਤਾਲ ‘ਚ ਦਾਖਲ਼

0
2093

ਨਵੀਂ ਦਿੱਲੀ, 10 ਫਰਵਰੀ | ਅਦਾਕਾਰ ਮਿਥੁਨ ਚੱਕਰਵਰਤੀ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਮਿਥੁਨ ਚੱਕਰਵਰਤੀ ਨੂੰ ਛਾਤੀ ਵਿਚ ਤੇਜ਼ ਦਰਦ ਅਤੇ ਬੇਚੈਨੀ ਮਹਿਸੂਸ ਹੋਣ ਕਾਰਨ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਕ ਰਿਪੋਰਟ ਮੁਤਾਬਕ ਸਵੇਰੇ ਮਿਥੁਨ ਚੱਕਰਵਰਤੀ ਨੂੰ ਅਚਾਨਕ ਛਾਤੀ ‘ਚ ਦਰਦ ਮਹਿਸੂਸ ਹੋਇਆ, ਉਨ੍ਹਾਂ ਦੀ ਤਬੀਅਤ ਵਿਗੜਦੀ ਦੇਖ ਕੇ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹੁਣ ਤੱਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੋਈ ਨਵਾਂ ਅਪਡੇਟ ਸਾਹਮਣੇ ਨਹੀਂ ਆਇਆ ਹੈ।