ਬ੍ਰੇਕਿੰਗ : ਭਾਰਤ ਜੋੜੋ ਯਾਤਰਾ ‘ਚ ਜਲੰਧਰ ਦੇ ਸਾਂਸਦ ਸੰਤੋਖ ਸਿੰਘ ਚੌਧਰੀ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

0
676

ਜਲੰਧਰ | ਰਾਹੁਲ ਗਾਂਧੀ ਦੀ ਪੰਜਾਬ ‘ਚ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋ ਗਿਆ। ਉਹ ਰਾਹੁਲ ਗਾਂਧੀ ਨਾਲ ਯਾਤਰਾ ‘ਚ ਚੱਲ ਰਹੇ ਸਨ। ਇਸ ਦੌਰਾਨ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਤੁਰੰਤ ਫਗਵਾੜਾ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਉਸ ਨੂੰ ਦਿਲ ਦਾ ਦੌਰਾ ਪਿਆ ਹੈ।

ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਨੂੰ ਫਿਲਹਾਲ ਰੋਕ ਦਿੱਤਾ ਹੈ। ਇਹ ਯਾਤਰਾ ਅੱਜ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਫਗਵਾੜਾ ਵੱਲ ਜਾ ਰਹੀ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ। ਕਰੀਬ 8.45 ਵਜੇ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਰਾਹੁਲ ਗਾਂਧੀ ਵੀ ਉਨ੍ਹਾਂ ਨੂੰ ਦੇਖਣ ਹਸਪਤਾਲ ਗਏ। ਚੌਧਰੀ ਸੰਤੋਖ ਸਿੰਘ 76 ਸਾਲ ਦੇ ਸਨ।

ਸਵੇਰੇ 9 ਵਜੇ ਤੱਕ ਰਾਹੁਲ ਗਾਂਧੀ ਨੇ ਫਿਲੌਰ ਦੇ ਭੱਟੀਆਂ ਤੱਕ ਯਾਤਰਾ ਪੂਰੀ ਕੀਤੀ ਅਤੇ ਯਾਤਰਾ ਨੂੰ ਟੀ-ਬ੍ਰੇਕ ਲਈ ਰੋਕ ਦਿੱਤਾ ਗਿਆ। ਟੀ-ਬ੍ਰੇਕ ‘ਤੇ ਰੁਕੇ ਰਾਹੁਲ ਗਾਂਧੀ ਕੁਝ ਮਿੰਟ ਅੰਦਰ ਬੈਠਣ ਤੋਂ ਬਾਅਦ ਕੁਝ ਕਾਂਗਰਸੀ ਆਗੂਆਂ ਨਾਲ ਕਾਰ ‘ਚ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਸੰਸਦ ਮੈਂਬਰ ਸੰਤੋਸ਼ ਚੌਧਰੀ ਨੂੰ ਮਿਲਣ ਗਏ ਹਨ। ਫਿਲੌਰ ਦੇ ਭੱਟੀਆਂ ਵਿੱਚ ਨੰਬਰਦਾਰ ਪ੍ਰਭਜੋਤ ਸਿੰਘ ਦੇ ਘਰ ਦੇ ਬਾਹਰ ਖੜ੍ਹੀ ਯਾਤਰਾ।