Breaking : ਜਲੰਧਰ ਕਮਿਸ਼ਨਰੇਟ ਪੁਲਿਸ ਤੇ ਅਰੋਪੀਆਂ ਵਿਚਾਲੇ ਚੱਲੀਆਂ ਗੋਲੀਆਂ, ਫਾਇਰਿੰਗ ਮਾਮਲੇ ਨਾਲ ਜੁੜੇ ਦੋ ਨੂੰ ਕੀਤਾ ਗ੍ਰਿਫਤਾਰ, ਦੋਵੇਂ ਗੰਭੀਰ ਜ਼ਖਮੀ

0
742

ਜਲੰਧਰ, 15 ਸਤੰਬਰ |  ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਜਿੱਥੇ ਕਮਿਸ਼ਨਰੇਟ ਦੀ ਪੁਲਿਸ ਨੇ ਗੋਲੀਬਾਰੀ ਮਾਮਲੇ ‘ਚ 2 ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਤੇ ਅਰੋਪੀਆਂ ਵਿਚਾਲੇ ਕ੍ਰਾਸ ਫਾਇਰ ਹੋਏ ਜਿਸ ਤੋਂ ਬਾਅਦ 2 ਨੂੰ ਫੜ੍ਹ ਲਿਆ ਗਿਆ। ਦੋਵੇਂ ਅਰੋਪੀ ਗੰਭੀਰ ਰੂਪ ‘ਚ ਜ਼ਖਮੀ ਦੱਸੇ ਜਾ ਰਹੇ ਹਨ। ਇਨ੍ਹਾਂ ਤੋਂ 3 ਗੈਰ-ਕਾਨੂੰਨੀ ਹਥਿਆਰ ਅਤੇ ਨਗਦੀ ਜ਼ਬਤ ਕੀਤੀ ਗਈ ਹੈ।

ਅਰੋਪੀਆਂ ਦੇ 3 ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨਾਲ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 5 ਹੋ ਗਈ। ਚਾਰ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿੱਚ ਇੱਕ ਵਿਦੇਸ਼ੀ-ਅਧਾਰਤ ਹੈਂਡਲਰ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਸਮੂਹ ਲਈ ਵਿੱਤੀ ਲੈਣ-ਦੇਣ ਦੀ ਸਹੂਲਤ ਦੇਣ ਦਾ ਸ਼ੱਕ ਹੈ।

(ਨੋਟ – ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਇਸ ਖਬਰ ਨਾਲ ਜੁੜੀਆਂ ਅਗਲੀਆਂ ਜਾਣਕਾਰੀਆਂ ਇੱਥੇ ਅਪਡੇਟ ਕੀਤੀਆਂ ਜਾਣਗੀਆਂ।)