ਨਵੀਂ ਦਿੱਲੀ, 23 ਅਕਤੂਬਰ | ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਸਾਬਕਾ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ ਦਿਹਾਂਤ ਹੋ ਗਿਆ। ਉਹ 77 ਸਾਲ ਦੇ ਸਨ। ਉਨ੍ਹਾਂ ਨੇ ਭਾਰਤ ਲਈ ਕੁੱਲ 77 ਅੰਤਰਰਾਸ਼ਟਰੀ ਮੈਚ ਖੇਡੇ। ਇਸ ਦੌਰਾਨ ਉਨ੍ਹਾਂ ਨੇ 273 ਵਿਕਟਾਂ ਲਈਆਂ ਸਨ।

ਬੇਦੀ ਨੂੰ ਭਾਰਤੀ ਟੈਸਟ ਇਤਿਹਾਸ ਦੇ ਸਰਵੋਤਮ ਸਪਿਨਰਾਂ ‘ਚੋਂ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਦੇਸ਼ ਲਈ ਕਈ ਮੈਚ ਆਪਣੇ ਦਮ ‘ਤੇ ਜਿੱਤੇ ਸਨ। ਬਿਸ਼ਨ ਸਿੰਘ ਬੇਦੀ ਨੇ 1966 ਤੋਂ 1979 ਤਕ ਭਾਰਤ ਲਈ ਟੈਸਟ ਕ੍ਰਿਕਟ ਖੇਡਿਆ ਸੀ। ਉਹ ਭਾਰਤ ਦੇ ਮਸ਼ਹੂਰ ਸਪਿਨਰ ਸਨ।