ਬ੍ਰੇਕਿੰਗ : ਛੁੱਟੀਆਂ ਦੇ ਬਾਵਜੂਦ ਇਕ ਦਿਨ ਲਈ ਖੁੱਲ੍ਹਣਗੇ ਪੰਜਾਬ ਦੇ ਸਰਕਾਰੀ ਸਕੂਲ, ਜਾਣੋ ਕਾਰਨ

0
1095

ਮੋਹਾਲੀ | ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਬੇਸ਼ੱਕ ਗਰਮੀ ਦੀਆਂ ਛੁੱਟੀਆਂ 1 ਜੂਨ ਤੋਂ ਲੈ ਕੇ 30 ਜੂਨ 2023 ਹਨ ਪਰ ਇਸ ਦੇ ਬਾਵਜੂਦ ਪੰਜਾਬ ‘ਚ 5 ਜੂਨ ਨੂੰ ਇਕ ਦਿਨ ਵਾਸਤੇ ਸਕੂਲ ਖੋਲ੍ਹਣ ਦੀ ਹਦਾਇਤ ਸਿੱਖਿਆ ਵਿਭਾਗ ਵਲੋਂ ਦਿੱਤੀ ਗਈ ਹੈ। ਦਰਅਸਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਹੈ ਤੇ ਵਿਭਾਗ ਮੁਤਾਬਕ ਸਮੂਹ ਅਧਿਕਾਰੀ, ਮੁਲਾਜ਼ਮ ਤੇ ਸਮੂਹ ਸਕੂਲ ਸਟਾਫ਼ ਸਕੂਲਾਂ ‘ਚ ਇਹ ਦਿਵਸ ਮਨਾਏਗਾ।



ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਸ ਦਿਨ ਮਿਸ਼ਨ ਲਾਈਫ਼ ਤਹਿਤ ਪੌਦੇ ਲਗਾਏ ਜਾਣ। ਸਕੂਲਾਂ ਵਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਵੈ-ਇੱਛਾ ਅਨੁਸਾਰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇ। ਸਕੂਲ ਮੁਖੀ ਸਹੂਲਤ ਅਨੁਸਾਰ ਪ੍ਰੋਗਰਾਮ ਦਾ ਸਮਾਂ ਰੱਖ ਸਕਦੇ ਹਨ ਪਰ ਸਵੇਰ ਦੇ ਸਮੇਂ ਨੂੰ ਤਰਜੀਹ ਦਿੱਤੀ ਜਾਵੇ। ਪ੍ਰੋਗਰਾਮ ਦੀ ਕਾਰਵਾਈ ਦੀ ਰਿਪੋਰਟ ਸਾਰੇ ਸਕੂਲ ਬੀਐੱਮ ਨੂੰ ਭੇਜਣਗੇ ਜੋ ਇਸ ਨੂੰ ਇਕੱਠਾ ਕਰਕੇ ਜ਼ਿਲ੍ਹੇ ਦੇ ਡੀਐੱਮ ਨੂੰ ਭੇਜਣਗੇ।