Breaking : ਜਲੰਧਰ ‘ਚ ਪਰਾਲੀ ਸਾੜਨ ਵਾਲੇ ਨੰਬਰਦਾਰ ‘ਤੇ DC ਦਾ ਵੱਡਾ ਐਕਸ਼ਨ; ਕੀਤਾ ਮੁਅੱਤਲ; 5 ਹਜ਼ਾਰ ਲਗਾਇਆ ਜੁਰਮਾਨਾ

0
672

ਜਲੰਧਰ, 20 ਨਵੰਬਰ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਸਾਰੰਗਲ ਵੱਲੋਂ ਨੰਬਰਦਾਰ ਸਰਬਜੀਤ ਸਿੰਘ, ਪਿੰਡ ਸੀਹੋਵਾਲ ਤਹਿਸੀਲ ਨਕੋਦਰ ਨੂੰ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ ਨੰਬਰਦਾਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਉਤੇ ਪਾਬੰਦੀ ਲਗਾਈ ਹੋਈ ਹੈ ਅਤੇ ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਦੇ ਹੁਕਮ ਹੋਏ ਪਏ ਹਨ। ਨੰਬਰਦਾਰ ਸਰਬਜੀਤ ਸਿੰਘ ਜਿਸ ਦਾ ਮੁੱਢਲਾ ਫਰਜ਼ ਸੀ ਕਿ ਸੁਪਰੀਮ ਕੋਰਟ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੋਰ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰੇ ਪਰ ਸਰਬਜੀਤ ਸਿੰਘ ਇਨ੍ਹਾਂ ਨਿਰਦੇਸ਼ਾਂ ਨੂੰ ਦਰਕਿਨਾਰ ਕਰਦੇ ਹੋਏ ਖੁਦ ਹੀ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾ ਕੇ ਬੈਠਾ ਸੀ।

ਸਰਬਜੀਤ ਸਿੰਘ ਦਾ 5 ਹਜ਼ਾਰ ਰੁਪਏ ਦਾ ਚਲਾਨ ਵੀ ਕੱਟਿਆ ਗਿਆ ਹੈ। ਨੰਬਰਦਾਰ ਸਰਬਜੀਤ ਸਿੰਘ (ਮੁਅੱਤਲੀ ਅਧੀਨ) ਨੂੰ ਆਪਣਾ ਸਪੱਸ਼ਟੀਕਰਨ 28 ਨਵੰਬਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਦੇਣਾ ਪਵੇਗਾ।