ਬ੍ਰੇਕਿੰਗ : ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਪੈਰ ‘ਚ ਵੱਜੀ ਗੋਲੀ, ਹਸਪਤਾਲ ‘ਚ ਭਰਤੀ

0
389

ਮੁੰਬਈ, 1 ਅਕਤੂਬਰ | ਬਾਲੀਵੁੱਡ ਅਦਾਕਾਰ ਗੋਵਿੰਦਾ ਪੈਰ ‘ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ। ਉਨ੍ਹਾਂ ਦੀ ਖੁਦ ਦੀ ਪਿਸਤੌਲ ਤੋਂ ਗੋਲੀ ਚਲੀ ਸੀ। ਘਟਨਾ ਮੰਗਲਵਾਰ ਸਵੇਰੇ 4.45 ਵਜੇ ਦੇ ਕਰੀਬ ਵਾਪਰੀ। ਸੂਤਰਾਂ ਮੁਤਾਬਕ 60 ਸਾਲਾ ਅਭਿਨੇਤਾ ਗੋਵਿੰਦਾ ਨੂੰ ਰਿਵਾਲਵਰ ਸਾਫ਼ ਕਰਦੇ ਸਮੇਂ ਮਿਸ ਫਾਇਰਿੰਗ ਕਾਰਨ ਗੋਲੀ ਲੱਗ ਗਈ। ਮੁੰਬਈ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਦਾ ਰਿਵਾਲਵਰ ਜ਼ਬਤ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੋਲੀ ਲੱਗਣ ਕਾਰਨ ਉਨ੍ਹਾਂ ਦੀ ਲੱਤ ਵਿੱਚੋਂ ਕਾਫੀ ਖੂਨ ਵਹਿ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣ ਗਈ ਸੀ। ਫਿਲਹਾਲ ਉਨ੍ਹਾਂ ਨੂੰ ਇਲਾਜ ਲਈ ਅੰਧੇਰੀ ਦੇ ਕ੍ਰਿਤੀ ਕੇਅਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਨਾਲ ਜੁੜੇ ਸੂਤਰਾਂ ਮੁਤਾਬਕ ਸ਼ੁਰੂਆਤੀ ਇਲਾਜ ਤੋਂ ਬਾਅਦ ਗੋਵਿੰਦਾ ਹੁਣ ਖਤਰੇ ਤੋਂ ਬਾਹਰ ਹੈ। ਉਨ੍ਹਾਂ ਦੀ ਪਤਨੀ ਸੁਨੀਤਾ ਫਿਲਹਾਲ ਉਨ੍ਹਾਂ ਦੇ ਨਾਲ ਹਸਪਤਾਲ ‘ਚ ਮੌਜੂਦ ਹੈ।

ਕੁਲੀ ਨੰਬਰ 1, ਹੀਰੋ ਨੰਬਰ 1, ਰਾਜਾ ਬਾਬੂ, ਛੋਟੇ ਸਰਕਾਰ, ਹਦ ਕਰਨ ਦੀ ਆਪਨੇ ਵਰਗੀਆਂ ਫਿਲਮਾਂ ਦਾ ਹਿੱਸਾ ਰਹੇ ਗੋਵਿੰਦਾ ਪਿਛਲੇ 5 ਸਾਲਾਂ ਤੋਂ ਫਿਲਮਾਂ ਤੋਂ ਦੂਰ ਹਨ। ਉਨ੍ਹਾਂ ਦੀ ਆਖਰੀ ਰਿਲੀਜ਼ ਫਿਲਮ 2019 ਦੀ ਰੰਗੀਲਾ ਰਾਜਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)