ਚੰਡੀਗੜ੍ਹ/ਬਠਿੰਡਾ, 11 ਅਕਤੂਬਰ | ਇਥੋਂ ਵੱਡੀ ਖਬਰ ਸਾਹਮਣੇ ਆਈ ਹੈ। ਮੂਸੇਵਾਲਾ ਕਤਲਕਾਂਡ ‘ਚ ਸਚਿਨ ਬਿਸ਼ਨੋਈ ਨੇ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਕੱਪ ‘ਚ ਜਾਨ ਤੋਂ ਰੋਕਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਕਬੱਡੀ ਮੈਚ ਵਿਚ ਜਾਨ ਤੋਂ ਰੋਕਿਆ ਸੀ ਪਰ ਉਹ ਨਹੀਂ ਰੁਕਿਆ।
ਲਾਰੈਂਸ ਬਿਸ਼ਨੋਈ ਤੇ ਮੂਸੇਵਾਲਾ ਦੀ ਫੋਨ ਉਤੇ ਬਹਿਸ ਹੋਈ ਸੀ ਤੇ ਗਾਲ੍ਹੀ-ਗਲੋਚ ਵੀ ਹੋਇਆ ਸੀ। ਸਿੱਧੂ ਨੇ ਕਿਹਾ ਸੀ ਕਿ ਜੋ ਕਰਨਾ ਕਰ ਲਵੋ, ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਮਨ੍ਹਾ ਕਰਨ ਦੇ ਬਾਵਜੂਦ ਸਿੱਧੂ ਕਬੱਡੀ ਕੱਪ ਵਿਚ ਚਲਾ ਗਿਆ ਸੀ, ਜਿਸ ਕਰਕੇ ਉਸਦਾ ਕਤਲ ਕੀਤਾ ਗਿਆ।
ਅਗਸਤ 2021 ਤੋਂ ਕਤਲ ਦੀ ਪਲਾਨਿੰਗ ਚੱਲ ਰਹੀ ਸੀ। ਗੋਲਡੀ ਬਰਾੜ ਨੂੰ ਮੂਸੇਵਾਲਾ ਨੇ ਫੋਨ ਕੀਤਾ ਸੀ ਤੇ ਕਿਹਾ ਸੀ ਕਿ ਆਪਣੇ ਪਿਓ ਨੂੰ ਕਹੀਂ ਜੋ ਕਰਨਾ ਕਰ ਲਵੇ, ਮੈਂ ਆਪਣੀ ਮਰਜ਼ੀ ਦਾ ਮਾਲਿਕ ਹਾਂ। ਮੂਸੇਵਾਲਾ ਨਾਲ ਕਬੱਡੀ ਮੈਚ ਵਿਚ ਜਾਣ ਕਰਕੇ ਦੁਸ਼ਮਣੀ ਸ਼ੁਰੂ ਹੋਈ ਸੀ। ਬੰਬੀਹਾ ਗੈਂਗ ਦਾ ਲੱਕੀ ਪਟਿਆਲ ਕਬੱਡੀ ਕੱਪ ਕਰਵਾ ਰਿਹਾ ਸੀ।