Breaking : ਕੈਨੇਡਾ ’ਚ ਇਕ ਹੋਰ ਪੰਜਾਬੀ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ

0
1070

ਕੈਨੇਡਾ, 21 ਸਤੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। 2017 ‘ਚ ਪੰਜਾਬ ਤੋਂ ਕੈਨੇਡਾ ਭੱਜ ਕੇ ਆਏ ਗੈਂਗਸਟਰ ਸੁਖਦੁਲ ਸਿੰਘ (ਸੁੱਖਾ ਦੁੱਨੇਕੇ) ਦੀ ਕੈਨੇਡਾ ਦੇ ਵਿਨੀਪੈਗ ‘ਚ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਅਨੁਸਾਰ ਸੁਖਦੁਲ ਖਾਲਿਸਤਾਨ ਪੱਖੀ ਤਾਕਤਾਂ ਵਿਚ ਸ਼ਾਮਲ ਹੋ ਗਿਆ ਸੀ।

ਉਸ ਦੇ ਬੰਬੀਹਾ ਗੈਂਗ ਨਾਲ ਵੀ ਲਿੰਕ ਦੱਸੇ ਜਾ ਰਹੇ ਹਨ। ਮੋਗਾ ਦੇ ਪਿੰਡ ਦੁਨੇਕੇ ਦਾ ਰਹਿਣਾ ਵਾਲਾ ਸੀ। NIA ਦੀ ਵਾਂਟਡ ਲਿਸਟ ਵਿਚ ਸ਼ਾਮਲ ਸੀ। ਜਾਅਲੀ ਦਸਤਾਵੇਜ਼ਾਂ ਉਤੇ ਭਾਰਤ ਤੋਂ ਕੈਨੇਡਾ ਭੱਜਿਆ ਸੀ। ਅਣਪਛਾਤਿਆਂ ਨੇ ਮਾਰੀਆਂ ਤਾਬੜ-ਤੋੜ ਗੋਲੀਆਂ।

ਵੇਖੋ ਵੀਡੀਓ