ਨਵੀਂ ਦਿੱਲੀ, 8 ਫਰਵਰੀ | ਦਿੱਲੀ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਮੁਤਾਬਕ ਭਾਜਪਾ 27 ਸਾਲਾਂ ਬਾਅਦ ਸੱਤਾ ਵਿੱਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਵੋਟਾਂ ਦੀ ਗਿਣਤੀ ਦੇ 4 ਘੰਟੇ ਬਾਅਦ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 70 ਸੀਟਾਂ ‘ਚੋਂ ਭਾਜਪਾ 46 ਸੀਟਾਂ ‘ਤੇ ਅਤੇ ਆਮ ਆਦਮੀ ਪਾਰਟੀ (ਆਪ) 24 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਇਸੇ ਦੌਰਾਨ ਕਾਲਕਾਜੀ ਸੀਟ ਤੋਂ ਆਪ ਦੀ CM ਆਤਿਸ਼ੀ ਦੀ ਜਿੱਤ ਹੋ ਗਈ ਹੈ। ਉਨ੍ਹਾਂ ਨੇ ਭਾਜਪਾ ਦੇ ਰਮੇਸ਼ ਬਿਧੂੜੀ ਨੂੰ ਹਰਾ ਕੇ ਇਹ ਸੀਟ ਆਪ ਦੇ ਖਾਤੇ ‘ਚ ਪਾਈ ਹੈ।
ਇਸ ਤੋਂ ਪਹਿਲਾਂ ਨਵੀਂ ਦਿੱਲੀ ਸੀਟ ਤੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਹਾਰ ਗਏ ਤੇ ਭਾਜਪਾ ਦੇ ਪ੍ਰਵੇਸ਼ ਵਰਮਾ ਦੀ ਜਿੱਤ ਹੋ ਗਈ ਹੈ। ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਵੀ ਚੋਣ ਹਾਰ ਗਏ ਹਨ ਤੇ ਆਪ ਦੀ CM ਆਤਿਸ਼ੀ ਵੀ ਆਪਣੀ ਸੀਟ ਕਾਲਕਾਜੀ ‘ਤੇ ਪਿੱਛੇ ਚਲ ਰਹੇ ਸਨ, ਉਥੇ ਵੀ BJP ਉਮੀਦਵਾਰ ਦੀ ਚੜ੍ਹਤ ਕਾਇਆ ਸੀ ਤੇ ਉਨ੍ਹਾਂ ਜਿੱਤ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਸੀ ਪਰ ਅੰਤਰਲੇ ਰਾਊਂਡ ‘ਚ ਆਤਿਸ਼ੀ ਨੇ BJP ਉਮੀਦਵਾਰਰ ਮੇਸ਼ ਬਿਧੂੜੀ ਨੂੰ ਹਰਾ ਕੇ ਇਹ ਸੀਟ ਆਪ ਦੇ ਖਾਤੇ ‘ਚ ਪਾਈ।