Breaking : ਚੰਡੀਗੜ੍ਹ ‘ਚ ਫਰਨੀਚਰ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ

0
302

ਚੰਡੀਗੜ੍ਹ, 2 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇੰਡਸਟਰੀਅਲ ਏਰੀਆ ਫੇਜ਼ 2, ਰਾਮ ਦਰਬਾਰ ਦੇ ਪਲਾਟ ਨੰਬਰ 786 ਵਿਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਅੱਗ ‘ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਫੈਕਟਰੀ ਵਿਚ ਅੱਗ ਲੱਗੀ, ਉਹ ਸੁਭਾਸ਼ ਮਿੱਤਲ ਦੀ ਦੱਸੀ ਜਾਂਦੀ ਹੈ। ਸੁਭਾਸ਼ ਮਿੱਤਲ, ਕਨ੍ਹਈਆ ਮਿੱਤਲ ਦਾ ਭਰਾ ਦੱਸਿਆ ਜਾਂਦਾ ਹੈ।

ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਲਪਟਾਂ ਵਿਚ ਫਰਨੀਚਰ ਫੈਕਟਰੀ ਘਿਰ ਗਈ ਹੈ। ਇਸਲ ਫੈਕਟਰੀ ਦੇ ਨਾਲ ਹੀ ਕੈਮੀਕਲ ਫੈਕਟਰੀ ਹੈ। ਚੰਡੀਗੜ੍ਹ ਦੇ ਮੇਅਰ ਵੀ ਇਥੇ ਪਹੁੰਚ ਗਏ ਹਨ। ਆਲੇ-ਦੁਆਲੇ ਦੀਆਂ ਫੈਕਟਰੀਆਂ ਵਾਲਿਆਂ ਨੂੰ ਅੱਗ ਦਾ ਡਰ ਸਤਾਉਣ ਲੱਗ ਪਿਆ ਹੈ।