ਚੰਡੀਗੜ੍ਹ, 7 ਜਨਵਰੀ | ਪੰਜਾਬ ‘ਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ‘ਤੇ 9 ਮਹੀਨਿਆਂ ਬਾਅਦ 2 FIR ਦਰਜ ਹੋਈਆਂ ਹਨ। ਗੈਂਗਸਟਰ ਦੇ ਨਾਲ-ਨਾਲ ਗੈਂਗ ਦੇ ਮੈਂਬਰ ਵੀ ਕੇਸ ਵਿਚ ਸ਼ਾਮਲ ਕੀਤੇ ਗਏ ਹਨ। ਸਬੂਤ ਮਿਟਾਉਣ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।
ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ, ਜਿਸ ਦੀ ਜੇਲ੍ਹ ਇੰਟਰਵਿਊ ਤੋਂ 9 ਮਹੀਨਿਆਂ ਬਾਅਦ ਪੰਜਾਬ ਪੁਲਿਸ ਨੇ 2 ਐਫਆਈਆਰ ਦਰਜ ਕੀਤੀਆਂ ਹਨ। ਇਹ ਦੋਵੇਂ ਐਫਆਈਆਰ 14 ਅਤੇ 17 ਮਾਰਚ 2023 ਨੂੰ ਹੋਈਆਂ ਇੰਟਰਵਿਊਜ਼ ਦੇ ਆਧਾਰ ‘ਤੇ ਸਟੇਟ ਕ੍ਰਾਈਮ ਬਿਊਰੋ ਕੋਲ ਦਰਜ ਕੀਤੀਆਂ ਗਈਆਂ ਹਨ।
23 ਦਸੰਬਰ 2023 ਨੂੰ ਲਾਰੈਂਸ ਦੇ ਇੰਟਰਵਿਊ ਕੇਸ ਵਿਚ ਸੁਣਵਾਈ ਦੇ ਸਮੇਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਐਫਆਈਆਰ ਦਰਜ ਕਰਨ ਲਈ ਕਿਹਾ ਸੀ। ਹਾਈਕੋਰਟ ਨੇ ਇਸ ਦੌਰਾਨ ਪੰਜਾਬ ਪੁਲਿਸ ਦੇ ਡੀਜੀਪੀ ਕੁਲਦੀਪ ਸਿੰਘ ਅਤੇ ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਦੀ ਜਾਂਚ ਰਿਪੋਰਟ ਨੂੰ ਮੰਨਣ ਤੋਂ ਮਨ੍ਹਾ ਕਰ ਦਿੱਤਾ ਸੀ।
ਵੇਖੋ ਵੀਡੀਓ
ਇਸ ਕੇਸ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਣੀ ਹੈ। ਪੰਜਾਬ ਪੁਲਿਸ ਨੇ ਸੁਣਵਾਈ ਤੋਂ ਤਿੰਨ ਦਿਨ ਪਹਿਲਾਂ ਸ਼ਨੀਵਾਰ ਦੇਰ ਸ਼ਾਮ 2 ਐਫਆਈਆਰ ਦਰਜ ਕੀਤੀਆਂ ਹਨ। ਇਹ ਦੋਵੇਂ ਐਫਆਈਆਰ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੇਕਟਰ ਏ.ਡੀ.ਜੀ.ਪੀ. ਐਲਕੇ ਯਾਦਵ ਦੇ ਹੁਕਮਾਂ ਦਾ ਆਧਾਰ ਹੋਈਆਂ ਹਨ।
ਇਸ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਗੈਂਗ ਉਤੇ ਐਨਆਈਏ ਦਾ ਵੱਡਾ ਐਕਸ਼ਨ ਹੋਇਆ ਹੈ। ਪੰਜਾਬ ਸਮੇਤ 3 ਸੂਬਿਆਂ ਵਿਚ 4 ਜ਼ਮੀਨਾਂ ਵੀ ਜ਼ਬਤ ਕਰ ਲਈਆਂ ਹਨ। ਉਤਰ ਪ੍ਰਦੇਸ਼, ਹਰਿਆਣਾ, ਸ੍ਰੀਗੰਗਾਨਗਰ ਵਿਚ ਵੀ ਜ਼ਮੀਨਾਂ ਫਰੀਜ਼ ਕੀਤੀਆਂ ਗਈਆਂ ਹਨ।