ਨੰਗਲ ‘ਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਦੀ ਹੋਈ ਬ੍ਰੇਕ ਫੇਲ; ਪਲਟਣ ਨਾਲ ਬੱਚੇ ਹੋਏ ਗੰਭੀਰ ਜ਼ਖਮੀ

0
2803

ਰੋਪੜ/ਨੰਗਲ, 28 ਅਕਤੂਬਰ | ਨੰਗਲ ਵਿਚ ਭਾਖੜਾ ਡੈਮ ਦੇਖਣ ਗਏ ਸਕੂਲੀ ਬੱਚਿਆਂ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਥੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟ ਗਈ। ਜਾਣਕਾਰੀ ਅਨੁਸਾਰ ਹਾਦਸਾ ਬ੍ਰੇਕ ਫ਼ੇਲ ਹੋਣ ਕਾਰਨ ਵਾਪਰਿਆ। ਇਹ ਬੱਸ ਪਿੰਡ ਓਲਿੰਡਾ ਨੇੜੇ ਪਲਟੀ।

ਬੱਸ ਵਿਚ ਸਰਕਾਰੀ ਸਕੂਲ ਰਾਮਪੁਰਾ ਫੂਲ ਬਠਿੰਡਾ ਦੇ ਬੱਚੇ ਸਨ। ਬੱਸ ਪਲਟਣ ਨਾਲ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋੋਣ ਤੋਂ ਬਚਾਅ ਰਿਹਾ ਹੈ।