ਵਟਸਐਪ ‘ਤੇ ਬੁਕਿੰਗ…ਹੋਟਲ ‘ਚ ਸੈਟਿੰਗ, ਕਮਰੇ ‘ਚ 10 ਲੜਕੀਆਂ ਦੀ ਹਾਲਤ ਦੇਖ ਕੇ ਪੁਲਿਸ ਨੂੰ ਵੀ ਬੰਦ ਕਰਨੀਆਂ ਪਈਆਂ ਅੱਖਾਂ

0
258

ਪਟਨਾ। ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇੱਕ ਵੱਡੇ ਸੈਕਸ ਰੈਕੇਟ ਦਾ ਭਾਂਡਾਫੋੜ ਹੋਇਆ ਹੈ। ਜੱਕਨਪੁਰ ਥਾਣਾ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਜੱਕਨਪੁਰ, ਸਰਿਸਤਾਬਾਦ ਤੇ ਮਿੱਠਾਰਪੁਰ ਬੱਸ ਸਟੈਂਡ ਦੇ ਸਾਹਮਣੇ ਇਕ ਹੋਟਲ ਵਿਚ ਇਹ ਛਾਪੇਮਾਰੀ ਕੀਤੀ ਗਈ। ਜਿਥੇ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਇਸ ਕਾਰਵਾਈ ਵਿਚ ਪੁਲਿਸ ਨੇ 10 ਲੜਕੀਆਂ ਫੜੀਆਂ ਹਨ, ਨਾਲ ਹੀ ਦੋ ਦਲਾਲ ਤੇ ਹੋਟਲ ਦਾ ਸਟਾਫ ਵੀ ਫੜਿਆ ਹੈ।

ਹੋਟਲ ਵਿਚ ਮਾਰੇ ਗਏ ਛਾਪੇ ਦੌਰਾਨ ਪੁਲਿਸ ਨੇ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਿੱਠਾਪੁਰ ਬੱਸ ਸਟੈਂਡ ਦੇ ਸਾਹਮਣੇ ਇਕ ਹੋਟਲ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ। ਹੋਟਲ ਦੇ ਇਕੋ ਕਮਰੇ ਵਿਚ 10 ਲੜਕੀਆਂ ਨੂੰ ਗਾਹਕਾਂ ਨਾਲ ਇਤਰਾਜ਼ਯੋਗ ਹਾਲਤ ਵਿਚ ਦੇਖ ਕੇ ਪੁਲਿਸ ਦੀਆਂ ਅੱਖਾਂ ਵੀ ਸ਼ਰਮ ਨਾਲ ਝੁਕ ਗਈਆਂ ਸਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।