ਨੈਨ ਸੁੱਖ ਪਹਿਲੀ ਸਤਰ ਨਾਲ ਈ ਕਾਲਜੇ ਨੂੰ ਹੱਥ ਪਾ ਲੈਂਦੈ..!
ਵਿਰਲੀਆਂ ਹੁੰਦੀਆਂ ਨੇ ਕਿਤਾਬਾਂ, ਜਿਹਨਾਂ ਦੇ ਲੇਖਕ ਕਿਸੇ ਪਾਠਕ ਦੇ ਕਾਲਜੇ ਨੂੰ ਹੱਥ ਪਾ ਲੈਣ। ਨੈਨ ਸੁੱਖ ਹੁਰਾਂ ‘ਚ ਇਹ ਸ਼ਕਤੀ ਹੈ। ਸਤਰ ਦੇਖੋ-‘ਭੁੱਖ ਮਾਰਿਆਂ ਜੇਹੜੇ ਆਰੀਆ ਅਪਨੇ ਬਾਲ ਮਾਰ ਦੇਂਦੇ, ਓਹ ਸਪਤ ਸਿੰਧੂ ਵਿੱਚ ਸੁੱਚਾ ਜੀਵਨ ਢੰਗ ਗੁਜ਼ਾਰਨ ਲੱਗ ਪਏ।’ ਗੱਲ ਿਕੱਥੋਂ ਸ਼ੁਰੂ ਕਰ ਰਿਹਾ ਯਾਰ ਬੰਦਾ। ਹੋਰ ਦੇਖੋ- ‘ਆਰੀਆਈ ਦਰਾਵੜ ਭਾਈ ਬੰਦੀ ਦਾ ਸ਼ਗਨ ਏਹ ਕਿਹ ਆਰੀਆਈ ਸੂਰਮਾ ਰਾਜ ਮੁਕਟ ਪਾਂਦਿਆਂ ਜੇਹੜਾ ਮੱਥੇ ਉੱਤੇ ਤਿਲਕ ਲਾਵੇ, ਓਹ ਦਰਾਵੜ ਦੇ ਸੱਜੇ ਪੈਰ ਦੇ ਅੰਗੂਠੇ ਨੂੰ ਪੱਛ ਕੇ ਨਿਕਲੀ ਰੱਤ।’ ਹੋਰ ਅੱਗੇ- ‘ਆਰੀਆਈ ਹਾਥੀ ਦਰਾਵੜ ਮੱਝਾਂ ਨੂੰ ਲਤਾੜਦੇ ਗਏ, ਜਿੱਥੇ ਸੰਸਕ੍ਰਿਤ ਪਰਾਕਿਰਤਾਂ ਉੱਤੇ ਪਰਧਾਨ ਹੋਈ।’ ਕਿਆ ਬਾਤ ਯਾਰ। ਏਨਾ ਈ ਨਹੀਂ- ਖਸ਼ੱਤਰੀ ਵੌਹਟੀ ਨੂੰ ਸੁਹਾਗ ਰਾਤੀਂ ਬਾਣ ਫੜਾਂਦੇ ਕਿਓਂ ਜੇ ਉਹਨੇ ਸੂਰਮਾ ਜੰਮਨਾ ਹੋਵੇ, ਵੈਸ਼ ਵੌਹਟੀ ਸੱਤੋ ਰਾਤੀ (ਰੰਬਾ) ਫੜਦੀ ਜੀਹਦੀ ਕੁੱਖ ਵਿੱਚ ਵਾਹੀਵਾਨ ਪਲੇ ਤੇ ਸ਼ੂਦਰ ਵੌਹਟੀ ਵੇਹਲੇ ਹੱਥੀਂ, ਜੀਹਨੇ ਨਿਰਧਨ ਨੂੰ ਜਨਮ ਦੇਣਾ।’ ਫੇਰ ਦਿਆਲੂ ਕਨਿਸ਼ਕ- ‘ਜਦੋਂ ਮੋਹਰਾਂ ਵਿੱਚ ਚਿਤਰਿਆ ਗਿਆ ਕਿਹ ਬ੍ਰਹਮਾ ਤੇ ਇੰਦਰ ਬੁੱਧਾ ਦੀ ਪੂਜਾ ਕਰ ਰਹੇ।’
ਯਾਰ, ਅਜੇ ਤਾਂ ਸ਼ੁਰੂ ਈ ਹੋਇਐ। ਵੀਹ ਪੇਜ ਨਹੀਂ ਦੇਖੇ। ਇਹਨੇ ਜਾਨ ਕੱਢ ਲਈ। ਇਹਦੇ ਤੋਂ ਅੱਗੋਂ ਕੀ ਵਾਪਰਦਾ ਹੈ- ਦੇਸ ਰਾਜ ਕਾਲੀ