ਜਲੰਧਰ . ਬਾਲੀਵੁੱਡ ਸਿੰਗਰ ਕਨਿਕਾ ਕਪੂਰ ਚੌਥੀ ਵਾਰ ਕੋਰੋਨਾ ਪਾਜੀਟਿਵ ਮਿਲੀ ਹੈ। ਉਨ੍ਹਾਂ ਦੀ ਰਿਪੋਰਟ ਦੇ ਪਾਜੀਟਿਵ ਆਉਣ ਨਾਲ ਪੀਜੀਆਈ ਪ੍ਰਸ਼ਾਸਨ ਵੀ ਹੈਰਾਨ ਹੈ। ਕਾਬਿਲੇਗੌਰ ਹੈ ਕਿ ਕਨਿਕਾ ਕਪੂਰ 20 ਮਾਰਚ ਤੋਂ ਹਸਪਤਾਲ ਵਿਚ ਭਰਤੀ ਹੈ। ਕਨਿਕਾ 9 ਮਾਰਚ ਨੂੰ ਲੰਡਨ ਤੋਂ ਵਾਪਸ ਪਰਤੀ ਸੀ। ਇਸ ਤੋਂ ਬਾਅਦ ਉਹ ਕਈ ਪਾਰਟੀਆਂ ਅਤੇ ਕਈ ਵੱਡੀ ਹਸਤੀਆਂ ਨਾਲ ਮਿਲ ਸੀ। ਕਨਿਕਾ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਦੀ ਰਿਪੋਰਟ ਨੈਗਟਿਵ ਆਈ ਸੀ। ਕਨਿਕਾ ਦੀ ਚੌਥੀ ਵਾਰ ਪਾਜੀਟਿਵ ਰਿਪੋਰਟ ਆਉਣ ਉਤੇ ਉਸ ਦੇ ਪਰਿਵਾਰਕ ਮੈਂਬਰ ਵੀ ਪ੍ਰੇਸ਼ਾਨ ਹਨ। ਕਨਿਕਾ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਵੀ ਲੈਬ ਤੋਂ ਆਈ ਰਿਪੋਰਟ ਉਤੇ ਚਿੰਤਾ ਜ਼ਾਹਰ ਕੀਤੀ ਹੈ।
ਕੋਰੋਨਾ ਪਾਜ਼ੀਟਿਵ ਹੋਣ ਦੀ ਗੱਲ ਲੁਕਾਉਣ ਦਾ ਦੋਸ਼
ਕਨਿਕਾ ਕਪੂਰ ‘ਤੇ ਆਪਣੀ ਕੋਰੋਨਾ ਪਾਜੀਟਿਵ ਹੋਣ ਦੀ ਖਬਰ ਛੁਪਾਉਣ ਅਤੇ ਲਾਪਰਵਾਹੀ ਦੇ ਦੋਸ਼ ਲਗਦੇ ਰਹੇ ਹਨ। ਹਾਲਾਂਕਿ, ਸਿੰਗਰ ਦਾ ਕਹਿਣਾ ਹੈ ਕਿ ਜਦੋਂ ਉਹ ਵਾਪਸ ਭਾਰਤ ਆਈ ਸੀ ਉਸ ਵੇਲੇ ਦੇਸ਼ ਵਿੱਚ ਸਵੈ ਆਇਸੋਲੇਸ਼ਨ ਵਰਗੀ ਕੋਈ ਪ੍ਰਣਾਲੀ ਲਾਗੂ ਨਹੀਂ ਕੀਤੀ ਗਈ ਸੀ, ਬਲਕਿ 10 ਮਾਰਚ ਨੂੰ ਲੋਕ ਹੋਲੀ ਖੇਡ ਰਹੇ ਸਨ।
ਕਨਿਕਾ ਕਪੂਰ ਨੇ ਲੰਡਨ ਤੋਂ ਵਾਪਸ ਆ ਕੇ ਕਾਨਪੁਰ ਅਤੇ ਲਖਨਊ ਦੀ ਯਾਤਰਾ ਕੀਤੀ ਸੀ। ਉਸਨੇ ਬਹੁਤ ਸਾਰੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਇਸ ਸਮੇਂ ਦੌਰਾਨ ਜਦੋਂ ਉਸਨੂੰ ਖੰਘ ਅਤੇ ਬੁਖਾਰ ਦੀ ਸ਼ਿਕਾਇਤ ਹੋਈ ਤਾਂ ਉਸਦੀ ਜਾਂਚ ਕਰਵਾਈ, ਤਾਂ ਜਾਂਚ ਦੀ ਰਿਪੋਰਟ ਪਾਜੀਟਿਵ ਆਈ। ਸਿਹਤ ਰਾਜ ਮੰਤਰੀ ਜੈ ਪ੍ਰਤਾਪ ਸਿੰਘ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਕਨਿਕਾ ਦੇ ਸੰਪਰਕ ਵਿੱਚ ਆਏ ਦੁਸ਼ਯੰਤ ਸਿੰਘ ਸਮੇਤ 35 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ। ਹਰ ਕਿਸੇ ਦੀ ਰਿਪੋਰਟ ਨੈਗੇਟਿਵ ਆਈ ਸੀ।
ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਰਿਪੋਰਟ ਚੌਥੀ ਵਾਰ ਕੋਰੋਨਾ ਪਾਜ਼ੀਟਿਵ ਮਿਲੀ ਹੈ। ਉਹ 20 ਮਾਰਚ ਤੋਂ ਹਸਪਤਾਲ ਵਿਚ ਭਰਤੀ ਹੈ। ਕਨਿਕਾ 9 ਮਾਰਚ ਨੂੰ ਲੰਡਨ ਤੋਂ ਵਾਪਸ ਪਰਤੀ ਸੀ। ਕਨਿਕਾ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਦੀ ਰਿਪੋਰਟ ਨੈਗਟਿਵ ਆਈ ਸੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।






































