ਕਰਿਆਨੇ ਦੀ ਦੁਕਾਨ ਕਰਨ ਵਾਲੀ ਮਹਿਲਾ ਦੀ ਘਰ ‘ਚੋਂ ਲਾਸ਼ ਬਰਾਮਦ

0
5081
woman unconscious falling on ground on black background in white tone with shadow edge

ਅੰਮ੍ਰਿਤਸਰ। ਅੰਮ੍ਰਿਤਸਰ ਦੀ ਗਵਾਲ ਮੰਡੀ ਵਿਚ ਅੱਜ ਲੁੱਟ ਦੇ ਇਰਾਦੇ ਨਾਲ ਅਣਪਛਾਤੇ ਨੌਜਵਾਨਾਂ ਨੇ ਕਾਮਿਨੀ ਦੇਵੀ ਨਾਂ ਦੀ ਮਹਿਲਾ ਦਾ ਕਤਲ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਇਹ ਦੂਸਰਾ ਕਤਲ ਹੈ।

ਅੰਮ੍ਰਿਤਸਰ ਵਿਚ ਦਿਨ-ਬ-ਦਿਨ ਲੁੱਟ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਕਾਮਿਨੀ ਦੇਵੀ ਨਾਂ ਦੀ ਮਹਿਲਾ ਦਾ ਕਤਲ ਵੀ ਲੁੱਟ ਦੇ ਇਰਾਦੇ ਨਾਲ ਹੀ ਕੀਤਾ ਗਿਆ ਲੱਗਦਾ ਹੈ।

ਮ੍ਰਿਤਕ ਮਹਿਲਾ ਦੀ ਇਕ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੂਆ ਰਾਤ ਨੂੰ ਦੁਕਾਨ ਬੰਦ ਕਰਕੇ ਉਪਰ ਘਰ ਵਿਚ ਚਲੀ ਗਈ। ਪਰ ਸਵੇਰੇ ਜਦੋਂ ਦੁਕਾਨ ਨਾ ਖੁੱਲ੍ਹੀ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਜਦੋਂ ਅੰਦਰ ਜਾ ਕੇ ਦੇਖਿਆ ਗਿਆ ਤਾਂ ਮਹਿਲਾ ਦੀ ਲਾਸ਼ ਪਈ ਸੀ।

ਆਮ ਲੋਕਾਂ ਦਾ ਅਜਿਹੀਆਂ ਘਟਨਾਵਾਂ ਕਾਰਨ ਪੁਲਸ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਮਹਿਲਾ ਦੇ ਰਿਸ਼ਤੇਦਾਰਾਂ ਨੇ ਪੁਲਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।