ਲੁਧਿਆਣਾ : ਟਿੱਬਾ ਰੋਡ ‘ਤੇ ਕੂੜੇ ਦੇ ਡੰਪ ਕੋਲੋਂ ਮਿਲੀ ਲਾ.ਸ਼, ਰੱਸੀ ਨਾਲ ਗਲ਼ਾ ਘੁੱਟ ਕੇ ਕੀਤਾ ਕ.ਤਲ

0
1185

ਲੁਧਿਆਣਾ, 17 ਦਸੰਬਰ| ਅੱਜ ਸਵੇਰ ਟਿੱਬਾ ਰੋਡ ਦੇ ਕੂੜੇ ਦੇ ਡੰਪ ਕੋਲੋਂ ਖਾਲੀ ਪਏ ਪਲਾਟ ‘ਚ ਖੜ੍ਹੇ ਟੈਂਪੂ ਵਿਚੋਂ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ।

ਮ੍ਰਿਤਕ ਨੌਜਵਾਨ ਦੀ ਪਹਿਚਾਣ ਚਾਂਦ ਪਾਸਵਾਨ ਦੇ ਤੌਰ ‘ਤੇ ਹੋਈ ਹੈ ਜੋ ਕਿ ਸੁਭਾਸ਼ ਨਗਰ ਏਰੀਏ ਦਾ ਰਹਿਣ ਵਾਲਾ ਸੀ। ਮੌਕੇ ‘ਤੇ ਪਹੁੰਚੇ ਵਾਰਿਸਾਂ ਵੱਲੋਂ ਕੁੱਝ ਲੋਕਾਂ ਉੱਪਰ ਸ਼ੱਕ ਜਤਾਇਆ ਜਾ ਰਿਹਾ ਹੈ। ਰੱਸੀ ਨਾਲ ਗਲ਼ਾ ਘੁੱਟ ਕੇ ਕਤਲ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਮ੍ਰਿਤਕ ਨੌਜਵਾਨ ਜੋ ਕਿ ਇੱਕ ਆਂਡਿਆਂ ਵਾਲਾ ਆਟੋ ਚਲਾਉਣ ਦਾ ਕੰਮ ਕਰਦਾ ਸੀ ਅਤੇ ਬੀਤੇ ਕੱਲ੍ਹ ਸ਼ਾਮ ਤਿੰਨ ਵਜੇ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ। ਲਾਸ਼ ਮਿਲਣ ਵਾਲੇ ਸਥਾਨ ਤੋਂ ਦੇਖਣ ‘ਤੇ ਪਤਾ ਲੱਗਦਾ ਹੈ ਕਿ ਕਤਲ ਕਿਸੇ ਹੋਰ ਜਗ੍ਹਾ ਕਰਨ ਤੋਂ ਬਾਅਦ ਲਾਸ਼ ਨੂੰ ਮ੍ਰਿਤਕ ਦੇ ਹੀ ਆਟੋ ਵਿੱਚ ਰੱਖ ਕੇ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਖਾਲੀ ਪਲਾਟ ਵਿੱਚ ਆਟੋ ਨੂੰ ਖੜ੍ਹਾ ਕਰਨ ਤੋਂ ਬਾਅਦ ਕਾਤਲ ਫਰਾਰ ਹੋ ਗਏ। ਕਾਤਲਾਂ ਦੀ ਗਿਣਤੀ ਇੱਕ ਤੋਂ ਜ਼ਿਆਦਾ ਹੋਣ ਦਾ ਵੀ ਸ਼ੱਕ ਪੈਦਾ ਹੋ ਰਿਹਾ ਹੈ। ਪੁਲਿਸ ਵੱਲੋਂ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਿਲ ਕੀਤੀ ਜਾ ਰਹੀ ਹੈ।

ਏਸੀਪੀ ਗੁਰਦੇਵ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅੱਜ ਸਵੇਰੇ ਇਸ ਜਗ੍ਹਾ ‘ਤੇ ਖੜ੍ਹੇ ਇੱਕ ਆਟੋ ਵਿੱਚ ਲਾਸ਼ ਪਈ ਹੋਣ ਦੀ ਜਾਣਕਾਰੀ ਮਿਲੀ ਸੀ। ਇਹ ਕਤਲ ਦੀ ਵਾਰਦਾਤ ਹੈ, ਜਿਸ ਨੂੰ ਕਿਤੇ ਹੋਰ ਅੰਜਾਮ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਆਟੋ ਵਿੱਚ ਪਾ ਕੇ ਕਾਤਲਾਂ ਵੱਲੋਂ ਇੱਥੇ ਛੱਡ ਦਿੱਤਾ ਗਿਆ ਹੈ।