ਜਲੰਧਰ : ਪਿਸਤੌਲ ਦੀ ਨੋਕ ‘ਤੇ ਈ ਰਿਕਸ਼ਾ ਸਵਾਰਾਂ ਤੋਂ ਲੁੱਟੇ 50 ਹਜ਼ਾਰ, ਜਾਂਦੇ ਹੋਏ 5 ਫੋਨ ਵੀ ਲੈ ਗਏ

0
559

ਜਲੰਧਰ, 17 ਦਸੰਬਰ| ਜਲੰਧਰ ਵਿੱਚ ਲੁਟੇਰਿਆਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਚੋਰਾਂ ਅਤੇ ਲੁਟੇਰਿਆਂ ਦੁਆਰਾ ਬੇਖੌਫ ਹੋ ਕੇ ਵਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਵਿਚਕਾਰ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਕਿ ਊਧਮ ਸਿੰਘ ਨਗਰ ਨੇੜੇ ਓਹਰੀ ਹਸਪਤਾਲ ਦੇ ਕੋਲ ਈ ਰਿਕਸ਼ਾ ਵਿਚ ਸਵਾਰ ਸਵਾਰੀਆਂ ਨਾਲ ਲੁੱਟ ਹੋਈ ਹੈ।

ਖਬਰ ਮਿਲੀ ਹੈ ਕਿ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰਿਵਾਲਵਰ ਦਿਖਾ ਕੇ ਈ-ਰਿਕਸ਼ਾ ਵਿੱਚ ਬੈਠੇ 6 ਲੋਕਾਂ ਨੂੰ ਲੂੱਟ ਲਿਆ ਅਤੇ ਉਨ੍ਹਾਂ ਤੋਂ 50 ਹਜ਼ਾਰ ਰੁਪਏ ਅਤੇ 5 ਫੋਨ ਲੈ ਕੇ ਫਰਾਰ ਹੋ ਗਏ। ਇਸ ਵਾਰਦਤ ਦੇ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਘਟਨਾ ਦੇ ਬਾਅਦ ਲੋਕਾਂ ਵਿੱਚ ਡਰ ਦਾ ਮਹੌਲ ਹੈ।