ਦਿੱਲੀ | ਇਥੋਂ ਦੇ ਮੰਗੋਲਪੁਰੀ ਇਲਾਕੇ ਵਿਚ ਕਤਲ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਕ ਭਰਾ ਨੇ ਆਪਣੇ ਦੂਜੇ ਭਰਾ ਦਾ ਘਰ ਅੰਦਰ ਹੀ ਕਤਲ ਕਰ ਦਿੱਤਾ। ਪਿਤਾ ਨਾਲ ਮਿਲ ਕੇ ਲਾਸ਼ ਨੂੰ ਬੋਰੀ ਵਿਚ ਪਾ ਕੇ ਸੁੱਟ ਦਿੱਤਾ। ਵਾਰਦਾਤ ਤੋਂ ਬਾਅਦ ਖੁਦ ਥਾਣੇ ਪਹੁੰਚ ਕੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ।
ਪੁਲਿਸ ਮੁਤਾਬਕ 13-14 ਦਸੰਬਰ ਦੀ ਰਾਤ ਨੂੰ ਲਲਿਤ ਕੁਮਾਰ ਨਾਂ ਦਾ 23 ਸਾਲਾ ਨੌਜਵਾਨ ਥਾਣੇ ਪਹੁੰਚਿਆ ਤੇ ਕਿਹਾ ਕਿ ਮੈਂ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਹੈ ਤੇ ਲਾਸ਼ ਨੂੰ ਘਰ ਦੇ ਕੋਲ ਪਾਰਕ ਵਿਚ ਸੁੱਟ ਦਿੱਤਾ। ਪੁਲਿਸ ਨੇ ਡੈੱਡ ਬਾਡੀ ਨੂੰ ਬਰਾਮਦ ਕੀਤਾ ਹੈ ਤੇ FIR ਦਰਜ ਕਰਕੇ ਲਲਿਤ ਨੂੰ ਗ੍ਰਿਫਤਾਰ ਕਰ ਲਿਆ ਹੈ। ਲਲਿਤ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਜੈਕਿਸ਼ਨ ਨਸ਼ੇ ਦਾ ਆਦੀ ਸੀ। ਉਹ ਅਕਸਰ ਘਰ ਵਿਚ ਪੈਸੇ ਲਈ ਝਗੜਾ ਕਰਦਾ ਸੀ। 12 ਦਸੰਬਰ ਦੀ ਸ਼ਾਮ ਘਰ ਵਿਚ ਜਦੋਂ ਕੋਈ ਮੌਜੂਦ ਨਹੀਂ ਸੀ ਤਾਂ ਜੈਕਿਸ਼ਨ ਨੇ ਮਾਂ ਨਾਲ ਮਾਰਕੁਟਾਈ ਕੀਤੀ ਸੀ।
ਇਸ ਤੋਂ ਬਾਅਦ ਲਲਿਤ ਨੇ 13 ਦਸੰਬਰ ਜਦੋਂ ਘਰ ਕੋਈ ਨਹੀਂ ਸੀ ਤਾਂ ਹਥੌੜੇ ਨਾਲ ਸਿਰ ‘ਤੇ ਵਾਰ ਕਰਕੇ ਜੈਕਿਸ਼ਨ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਬੈੱਡ ਹੇਠਾਂ ਲੁਕਾ ਦਿੱਤਾ। ਜਦੋਂ ਸ਼ਾਮ ਨੂੰ ਪਿਤਾ ਘਰ ਆਏ ਤਾਂ ਉਨ੍ਹਾਂ ਨੂੰ ਪੂਰੀ ਗੱਲ ਦੱਸੀ ਫਿਰ ਪਿਤਾ ਤੇ ਬੇਟੇ ਨੇ ਬਾਡੀ ਨੂੰ ਪਲਾਸਟਿਕ ਸ਼ੀਟ ਵਿਚ ਲਪੇਟ ਕੇ ਪਾਰਕ ਵਿਚ ਸੁੱਟ ਦਿੱਤਾ। ਦਿੱਲੀ ਪੁਲਿਸ ਨੇ ਲਲਿਤ ਦੇ ਪਿਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।