ਜ਼ਮੀਨ ਪਿੱਛੇ ਖੂਨ ਦੇ ਰਿਸ਼ਤੇ ਹੋਏ ਪਾਣੀ ! ਵੱਡੇ ਭਰਾ ਨੇ ਗੋਲੀ ਮਾਰ ਕੇ ਕੀਤਾ ਛੋਟੇ ਭਰਾ ਦਾ ਕਤਲ

0
534

ਸੰਗਰੂਰ, 14 ਨਵੰਬਰ | ਦਿੜ੍ਹਬਾ ‘ਚ ਜ਼ਮੀਨ ਦੇ ਲਾਲਚ ਨੇ ਖੂਨ ਦੇ ਰਿਸ਼ਤੇ ਪਾਣੀ ਕਰ ਦਿੱਤੇ। ਇਥੇ ਜ਼ਮੀਨ ਪਿੱਛੇ ਵੱਡੇ ਭਰਾ ਨੇ ਗੋਲੀ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ। ਪ੍ਰਾਪਤ ਵੇਰਵਿਆਂ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਦਾ ਆਪਣੇ ਛੋਟੇ ਭਰਾ ਸੁਖਵਿੰਦਰ ਸਿੰਘ ਉਰਫ ਡੀਸੀ ਪੁੱਤਰ ਜਰਨੈਲ ਸਿੰਘ ਦਾ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ।

ਇਸ ਦੌਰਾਨ ਸੁਖਵਿੰਦਰ ਸਿੰਘ ਨੇ ਰਾਇਫਲ ਚੁੱਕ ਲਈ ਪਰ ਹਰਜਿੰਦਰ ਸਿੰਘ ਨੇ ਰਾਇਫਲ ਖੋਹ ਕੇ ਸੁਖਵਿੰਦਰ ਸਿੰਘ ਡੀਸੀ (32) ਦੇ ਗੋਲੀ ਮਾਰ ਦਿੱਤੀ, ਜਿਸ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਹਰਜਿੰਦਰ ਸਿੰਘ ਦੇ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)