350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਇਆ ਖ਼ੂਨਦਾਨ ਕੈਂਪ

0
31

ਡਿਪਟੀ ਕਮਿਸ਼ਨਰ ਨੇ ਖੁਦ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕਰਾਈ

ਨਵਾਂਸ਼ਹਿਰ, 25 ਨਵੰਬਰ | ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹਾਦਤ ਪੁਰਬ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵਲੋਂ ਖੁਦ ਖੂਨਦਾਨ ਕਰਕੇ ਕੀਤਾ ਗਿਆ।

ਡਿਪਟੀ ਕਮਿਸ਼ਨਰ ਨੇ ਬੀ.ਡੀ.ਸੀ ਬਲੱਡ ਸੈਂਟਰ ਤੋਂ ਦਿਨ-ਰਾਤ ਹੋ ਰਹੀ ਸੇਵਾ ਦੀ ਜਾਣਕਾਰੀ ਹਾਸਲ ਕੀਤੀ ਅਤੇ ਲੋੜਵੰਦਾਂ ਨੂੰ ਸਹੂਲਤਾਂ ਦੇਣ ਦੀਆਂ ਸੰਭਾਵਨਾਵਾਂ ਬਾਰੇ ਤਜ਼ਵੀਜਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਬੀ.ਡੀ.ਸੀ ਵਲੋਂ ਸ਼ਤਾਬਦੀ ਪੁਰਬ ‘ਤੇ ਖੂਨਦਾਨ ਕੈਂਪ ਲਾ ਕੇ ਨੇਕ ਕਾਰਜ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਖੂਨਦਾਨ ਬਾਰੇ ਆਪਣੇ ਮਨਾਂ ਵਿੱਚ ਡਰ ਅਤੇ ਵਹਿਮ ਨਹੀਂ ਰੱਖਣੇ ਚਾਹੀਦੇ ਕਿਉਂਕਿ ਇਹ ਪੁੰਨ ਵਾਲਾ ਕਾਰਜ ਕਰਨ ਨਾਲ੍ਹ ਕੋਈ ਕਮਜ਼ੋਰੀ ਨਹੀਂ ਆਉਂਦੀ ਸਗੋਂ ਖੂਨਦਾਨੀ ਦੇ ਬਹੁਤ ਸਾਰੇ ਜ਼ਰੂਰੀ ਟੈਸਟ ਵੀ ਹੋ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਨ ਗੁਰੂਆਂ ਵੱਲੋਂ ਦਰਸਾਏ ਮਾਰਗ ‘ਤੇ ਚੱਲਦਿਆਂ ਮਨੁੱਖਤਾ ਦੀ ਭਲਾਈ ਦੇ ਕਾਰਜ ਕਰਨੇ ਸਮੇਂ ਦੀ ਮੁੱਖ ਮੰਗ ਹੈ ਜਿਸ ਨਾਲ ਸਮਾਜ ਅਤੇ ਲੋਕਾਂ ਦੀ ਹੋਰ ਬੇਹਤਰੀ ਯਕੀਨੀ ਬਣਾਈ ਜਾ ਸਕਦੀ ਹੈ।

ਇਸ ਤੋਂ ਪਹਿਲਾਂ ਮਾ: ਨਰਿੰਦਰ ਸਿੰਘ ਭਾਰਟਾ ਵਲੋਂ ਅਰਦਾਸ ਕਰਨ ਉਪ੍ਰੰਤ ਸ਼ਤਾਬਦੀ ਪੁਰਬ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਆਰੰਭ ਕੀਤਾ ਗਿਆ। ਕੈਂਪ ਵਿੱਚ 58 ਖੂਨਦਾਨੀਆਂ ਨੇ ਸਵੈ ਇਛੁੱਕ ਤੌਰ ‘ਤੇ ਖੂਨਦਾਨ ਕੀਤਾ। ਇਸ ਮੌਕੇ ਪ੍ਰਧਾਨ ਐਸ.ਕੇ.ਸਰੀਨ, ਮੀਤ ਪ੍ਰਧਾਨ ਜੀ.ਐਸ.ਤੂਰ, ਸਕੱਤਰ ਜੇ.ਐਸ.ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਬੀ.ਟੀ.ਓ. ਡਾ.ਅਜੇ ਬੱਗਾ, ਸੁਰਿੰਦਰ ਕੌਰ ਤੂਰ, ਮਾ.ਨਰਿੰਦਰ ਸਿੰਘ ਭਾਰਟਾ, ਭੁਪਿੰਦਰ ਸਿੰਘ ਟਰਾਂਸਪੋਰਟਰ, ਰੇਖਾ ਜੈਨ, ਡਾ.ਸੁੱਖਵਿੰਦਰ ਨਾਗਰਾ, ਯੁਵਰਾਜ ਕਾਲ੍ਹੀਆ, ਮੈਨੇਜਰ ਮਨਮੀਤ ਸਿੰਘ , ਗੁਰਚਰਨ ਸਿੰਘ ਹੈਪੀ,ਨਾਨਕ ਸਿੰਘ, ਖੂਨਦਾਨੀ ਅਤੇ ਬੀ.ਡੀ.ਸੀ ਸਟਾਫ ਹਾਜਰ ਰਿਹਾ। ਇਸ ਦੌਰਾਨ ਵਲੋਂ ਡਿਪਟੀ ਕਮਿਸ਼ਨਰ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ ਗਿਆ।