ਹਰਿਮੰਦਰ ਸਾਹਿਬ ਨੇੜੇ ਧਮਾਕਾ : ਕਈ ਸ਼ਰਧਾਲੂ ਜ਼ਖਮੀ, ਫੋਰੈਂਸਿਕ ਟੀਮਾਂ ਜਾਂਚ ‘ਚ ਜੁਟੀਆਂ

0
370

ਅੰਮ੍ਰਿਤਸਰ| ਸ਼ਨੀਵਾਰ ਅੱਧੀ ਰਾਤ ਕਰੀਬ 12 ਵਜੇ ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ‘ਤੇ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ’ਤੇ ਲੱਗੇ ਸ਼ੀਸ਼ੇ ਟੁੱਟ ਕੇ ਸਾਰੇ ਪਾਸੇ ਫੈਲ ਗਏ। ਇਸ ਤੋਂ ਬਿਨਾ ਇਹ ਸ਼ੀਸ਼ੇ ਸ਼ਰਧਾਲੂਆਂ ਦੇ ਵੱਜੇ ਹਨ ਜਿਸ ਕਾਰਨ 5 ਤੋਂ 6 ਸ਼ਰਧਾਲੂ ਜ਼ਖਮੀ ਹੋ ਗਏ ਹਨ।

ਜਾਂਚ ਤੋਂ ਬਾਅਦ ਪੁਲਿਸ ਨੇ ਪਾਇਆ ਕਿ ਇਹ ਸਿਰਫ ਇੱਕ ਹਾਦਸਾ ਸੀ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਸੀ ਅਤੇ ਅੱਜ ਫੋਰੈਂਸਿਕ ਟੀਮ ਵੀ ਜਾਂਚ ਕਰੇਗੀ।

ਇਹ ਹਾਦਸਾ ਹੈਰੀਟੇਜ ਸਟਰੀਟ ‘ਤੇ ਸਾਰਾਗੜੀ ਸਰਾਏ ਦੇ ਸਾਹਮਣੇ ਅਤੇ ਪਾਰਕਿੰਗ ਲਾਟ ਦੇ ਬਿਲਕੁਲ ਬਾਹਰ ਵਾਪਰਿਆ। 12 ਵਜੇ ਦੇ ਕਰੀਬ ਲੋਕ ਹੈਰੀਟੇਜ ਸਟਰੀਟ ‘ਤੇ ਘੁੰਮ ਰਹੇ ਸਨ। ਫਿਰ ਜ਼ੋਰਦਾਰ ਧਮਾਕਾ ਹੋਇਆ। ਨੇੜੇ ਹੀ ਆਟੋ ਰਾਹੀਂ 6 ਦੇ ਕਰੀਬ ਹੋਰ ਰਾਜਾਂ ਤੋਂ ਸੈਲਾਨੀ ਲੜਕੀਆਂ ਆਈਆਂ ਹੋਈਆਂ ਸਨ। ਜਿਨ੍ਹਾਂ ‘ਤੇ ਸ਼ੀਸ਼ਾ ਡਿੱਗ ਗਿਆ। ਇਸ ਦੇ ਨਾਲ ਹੀ ਨੇੜੇ ਦੇ ਬੈਂਚ ‘ਤੇ ਇਕ ਨੌਜਵਾਨ ਸੁੱਤਾ ਪਿਆ ਸੀ, ਜਿਸ ਦੀ ਲੱਤ ‘ਤੇ ਕੱਚ ਦੇ ਵੱਡੇ ਟੁਕੜੇ ਵੱਜੇ ਅਤੇ ਉਹ ਜ਼ਖਮੀ ਹੋ ਗਿਆ। ਇਕ ਹੋਰ ਵਿਅਕਤੀ ਦੀ ਬਾਂਹ ‘ਤੇ ਵੀ ਮਾਮੂਲੀ ਸੱਟ ਲੱਗੀ ਹੈ।

ਪੁਲਿਸ ਕੁਝ ਮਿੰਟਾਂ ਵਿੱਚ ਹੀ ਮੌਕੇ ’ਤੇ ਪਹੁੰਚ ਗਈ। ਜਾਂਚ ਸ਼ੁਰੂ ਕਰ ਦਿੱਤੀ ਸੀ।ਇਸ ਦੇ ਨਾਲ ਹੀ ਕੁਝ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਚਾਰੇ ਪਾਸੇ ਪੋਟਾਸ਼ੀਅਮ ਦੀ ਬਦਬੂ ਫੈਲੀ ਹੋਈ ਸੀ। ਕਰੀਬ 10 ਤੋਂ 15 ਮਿੰਟ ਤੱਕ ਬਦਬੂ ਆਉਂਦੀ ਰਹੀ। ਖਿੜਕੀ ਦੇ ਕੋਲ ਇੱਕ ਪਾਊਡਰ ਪਦਾਰਥ ਵੀ ਫੈਲਿਆ ਹੋਇਆ ਸੀ। ਹਾਲਾਂਕਿ ਪੁਲਿਸ ਇਸ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।

ਸੈਂਟਰਲ ਏ.ਸੀ.ਪੀ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਘਟਨਾ ਅੱਤਵਾਦੀ ਨਹੀਂ, ਸਪੱਸ਼ਟ ਹੈ ਪਰ ਕਾਰਨ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਫੋਰੈਂਸਿਕ ਵਿਭਾਗ ਦੀਆਂ ਟੀਮਾਂ ਅੱਜ ਜਾਂਚ ਕਰਨਗੀਆਂ। ਸੈਂਪਲ ਲਏ ਜਾਣਗੇ। ਇਸ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਪਾਰਕਿੰਗ ਦੇ ਸ਼ੀਸ਼ੇ ਕਿਵੇਂ ਟੁੱਟੇ।