ਮਾਨਸਾ | ਧੁੰਦ ਦੇ ਕਹਿਰ ਕਾਰਨ ਮਾਨਸਾ ਦੇ ਓਵਰਬ੍ਰਿਜ ’ਤੇ ਖੜ੍ਹੀ ਟਰੈਕਟਰ-ਟਰਾਲੀ ਕਰਕੇ ਭਿਆਨਕ ਹਾਦਸਾ ਵਾਪਰ ਗਿਆ। ਇਸ ਦੇ ਪਿੱਛੇ ਪਿਕਅਪ ਤੇ ਬਲੈਰੋ ਟਕਰਾਅ ਗਈ ਜਦੋਂਕਿ ਉਸ ਦੇ ਪਿੱਛੇ PRTC ਬੱਸ ਟਕਰਾਈ, ਜਿਸ ਦੇ ਸ਼ੀਸ਼ੇ ਟੁੱਟ ਗਏ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਲੈਰੋ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋਈ। ਇਸ ਤੋਂ ਬਾਅਦ ਬੱਸ ਪਿੱਛੇ ਕਰਕੇ ਸਵਾਰੀਆਂ ਉਤਾਰ ਦਿੱਤੀਆਂ ਗਈਆਂ।
ਰਾਤ ਸਕਰੈਪ ਦੀ ਭਰੀ ਟ੍ਰਾਲੀ ਆ ਰਹੀ ਸੀ ਤੇ ਪੈਂਚਰ ਹੋ ਗਈ। ਚਾਲਕ ਨੇ ਉਥੇ ਹੀ ਲਗਾ ਦਿੱਤੀ ਅਤੇ ਇਸ ਦਾ ਨਾ ਪਤਾ ਲੱਗਣ ’ਤੇ ਬਲੈਰੋ ਗੱਡੀ ਇਸ ਵਿਚ ਵੱਜੀ। ਜਦੋਂ ਚਾਲਕ ਬੀਰਬਲ ਉਤਰ ਕੇ ਆਪਣੀ ਗੱਡੀ ਨੂੰ ਦੇਖਣ ਲੱਗਿਆ ਤਾਂ ਪਿੱਛੇ ਤੋਂ ਆਈ ਸਵਾਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ ਵਿਚ ਵੱਜੀ।
ਪਿਕਅਪ ਪੂਰੀ ਤਰ੍ਹਾਂ ਓਵਰਲੋਡ ਸਕਰੈਪ ਨਾਲ ਭਰੀ ਟ੍ਰਾਲੀ ਵਿਚ ਧੱਸ ਗਈ ਅਤੇ ਅੱਗੋਂ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਤੋਂ ਬਾਅਦ ਬੱਸ ’ਚ ਬੈਠੀਆਂ ਸਵਾਰੀਆਂ ਕੱਢੀਆਂ । ਇਸ ਦੌਰਾਨ 2 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ।