ਬੀਜੇਪੀ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ ‘ਤੇ ਹਮਲਾ

0
1663

ਕੋਲਕਾਤਾ: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣਗੀਆਂ ਪਰ ਰਾਜਨੀਤਕ ਮਾਹੌਲ ਹੁਣ ਤੋਂ ਤਿਆਰ ਹੈ। ਰਾਜਨੀਤੀ ਦੀ ਲੜਾਈ ਸਿਰਫ ਜ਼ੁਬਾਨੀ ਹਮਲੇ ਹੀ ਨਹੀਂ, ਬਲਕਿ ਪੱਥਰਾਅ ਵੀ ਹੋਇਆ। ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਨੇਤਾ ਤੇ ਬੰਗਾਲ ਇੰਚਾਰਜ ਕੈਲਾਸ਼ ਵਿਜੇ ਦੀ ਗੱਡੀ ‘ਤੇ ਡਾਇਮੰਡ ਹਾਰਬਰ ‘ਚ ਪੱਥਰ ਮਾਰੇ ਗਏ। ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ ‘ਤੇ ਵੀ ਹਮਲਾ ਕੀਤਾ ਗਿਆ। ਭਾਜਪਾ ਨੇਤਾਵਾਂ ਨੇ ਇਸ ਘਟਨਾ ਲਈ ਟੀਐਮਸੀ ਵਰਕਰਾਂ ‘ਤੇ ਦੋਸ਼ ਲਾਏ ਹਨ।

ਪੱਥਰਾਅ ਦੀ ਘਟਨਾ ‘ਚ ਵਿਜੇਵਰਗੀਆ ਤੇ ਉਸ ਦੇ ਸਟਾਫ ਮੁਸ਼ਕਲ ਨਾਲ ਬਚੇ। ਵਿਜੇਵਰਗੀਆ ਦੀ ਕਾਰ ‘ਤੇ ਉਸ ਸਮੇਂ ਪੱਥਰ ਸੁੱਟੇ ਗਏ ਜਦੋਂ ਉਹ ਦੱਖਣੀ 24 ਪਰਗਨਾ ਜਾ ਰਿਹਾ ਸੀ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਉਸ ਰਸਤੇ ਨੂੰ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਵਿੱਚੋਂ ਬੀਜੇਪੀ ਪ੍ਰਧਾਨ ਜੇਪੀ ਨੱਡਾ ਦਾ ਕਾਫਲਾ ਲੰਘ ਰਿਹਾ ਸੀ।

ਜੇਪੀ ਨੱਡਾ ਦੇ ਬੰਗਾਲ ਦੌਰੇ ਦਾ ਅੱਜ ਦੂਜਾ ਦਿਨ ਹੈ। ਨੱਡਾ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡੀ ਕਮੀ ਸਾਹਮਣੇ ਆਈ ਹੈ। ਇਸ ਮਾਮਲੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੱਛਮੀ ਬੰਗਾਲ ਸਰਕਾਰ ਤੋਂ ਪੁੱਛਿਆ ਜਾਵੇ ਕਿ ਸੁਰੱਖਿਆ ‘ਚ ਕਮੀ ਕਿਉਂ ਤੇ ਕਿਵੇਂ ਹੋਈ। ਬੰਗਾਲ ਭਾਜਪਾ ਦੇ ਮੁਖੀ ਦਿਲੀਪ ਘੋਸ਼ ਨੇ ਅਮਿਤ ਸ਼ਾਹ ਜੇਪੀ ਨੱਡਾ ਦੀ ਸੁਰੱਖਿਆ ਨੂੰ ਲੈ ਕੇ ਇੱਕ ਪੱਤਰ ਲਿਖਿਆ ਹੈ।