ਕੋਝੀਕੋਡ। ਭਾਰਤੀ ਜਨਤਾ ਪਾਰਟੀ ਦੀ ਕੇਰਲ ਇਕਾਈ ਦੇ ਪ੍ਰਧਾਨ ਕੇ. ਸੁਰੇਂਦਰਨ ਨੇ ਵੀਰਵਾਰ ਨੂੰ ਰਾਜ ਯੁਵਾ ਕਮਿਸ਼ਨ ਦੀ ਚੇਅਰਪਰਸਨ ਚਿੰਤਾ ਜੇਰੋਮ ਖ਼ਿਲਾਫ਼ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕਰਕੇ ਵਿਵਾਦ ਛੇੜ ਦਿੱਤਾ ਹੈ। ਸੁਰੇਂਦਰਨ ਨੇ ਕਥਿਤ ਤੌਰ ‘ਤੇ ਕਿਹਾ ਕਿ ਜੇਰੋਮ ਨੂੰ ‘ਪਿਸ਼ਾਬ ਵਿੱਚ ਡੁਬੋਏ ਝਾੜੂ ਨਾਲ ਕੁੱਟਿਆ ਜਾਣਾ ਚਾਹੀਦਾ ਹੈ।’
ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਆਈ.-ਐਮ.) ਨੇ ਇਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ।
ਵਾਮਪੰਥੀ ਸਰਕਾਰ ਦੇ ਪੈਟਰੋਲ ‘ਤੇ ਸੈੱਸ ਲਗਾਉਣ ਦੇ ਫ਼ੈਸਲੇ ਖ਼ਿਲਾਫ਼ ਰੋਸ ਮਾਰਚ ਦੌਰਾਨ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ, ਸੁਰੇਂਦਰਨ ਨੇ ਦੋਸ਼ ਲਗਾਇਆ ਕਿ ਜੇਰੋਮ ‘20,000 ਰੁਪਏ ਪ੍ਰਤੀ ਦਿਨ ਦੇ ਕਿਰਾਏ ਵਾਲੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਠਹਿਰ ਰਹੀ ਸੀ।’
ਸੁਰੇਂਦਰਨ ਨੇ ਕਿਹਾ, “ਚਿੰਤਾ ਜੇਰੋਮ ਨੂੰ ਪਿਸ਼ਾਬ ਵਿੱਚ ਡੁਬੋਈ ਹੋਈ ਝਾੜੂ ਨਾਲ ਕੁੱਟਣਾ ਚਾਹੀਦਾ ਹੈ। ਰਾਜ ਯੂਥ ਕਮਿਸ਼ਨ ਦੀ ਚੇਅਰਮੈਨ ਦਾ ਕੀ ਕੰਮ ਹੈ?”
ਆਪਣੇ ਬਚਾਅ ਵਿੱਚ ਸੁਰੇਂਦਰਨ ਨੇ ਕਿਹਾ ਕਿ ਉਸ ਨੇ ਜੋ ਵੀ ਕਿਹਾ ਉਹ ਗ਼ੈਰ-ਸੰਸਦੀ ਨਹੀਂ ਸੀ।