SIT ਸਾਹਮਣੇ ਅੱਜ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠੀਆ, 18 ਦਸੰਬਰ ਨੂੰ ਵੀ ਕੀਤਾ ਸੀ ਤਲਬ

0
373

ਅੰਮ੍ਰਿਤਸਰ, 27 ਦਸੰਬਰ| ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮ਼ਜੀਠੀਆ ਅੱਜ SIT ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਜਾਣਕਾਰੀ ਅਨੁਸਾਰ ਬਿਕਰਮ ਸਿੰਘ ਮਜੀਠੀਆ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਵਿਚ ਸ਼ਾਮਲ ਹੋਣ ਦੇ ਚਲਦਿਆਂ SIT ਸਾਹਮਣੇ ਪੇਸ਼ ਨਹੀਂ ਹੋਣਗੇ।

ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਉਤੇ ਡਰੱਗ ਨਾਲ ਸਬੰਧਤ ਕੇਸ ਵਿਚ ਪੁੱਛਗਿਛ ਹੋਣੀ ਸੀ, ਇਸ ਤੋਂ ਪਹਿਲਾਂ ਉਹ 18 ਦਸੰਬਰ ਨੂੰ SIT ਸਾਹਮਣੇ ਪੇਸ਼ ਹੋਏ ਸਨ। ਉਸ ਸਮੇਂ ਉਨ੍ਹਾਂ ਕੋਲ਼ੋਂ 7 ਘੰਟੇ ਪੁੱਛਗਿੱਛ ਹੋਈ ਸੀ।