ਦਿੱਲ ਦਹਿਲਾਉਣ ਵਾਲੀ ਖਬਰ : ਵਿਦਿਆਰਥਣ ‘ਤੇ ਸ਼ਰੇਆਮ ਬਾਜ਼ਾਰ ‘ਚ ਬਾਈਕ ਸਵਾਰਾਂ ਨੇ ਸੁੱਟਿਆ ਤੇਜ਼ਾਬ

0
588

ਦਿੱਲੀ | ਅੱਜ ਇਥੋਂ ਦੀ 12ਵੀਂ ਦੀ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ ਗਿਆ। ਦਿੱਲੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ 9 ਵਜੇ ਦੀ ਹੈ। ਵਿਦਿਆਰਥਣ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਵੀ ਹਸਪਤਾਲ ਪਹੁੰਚੇ। ਲੜਕਾ ਅਤੇ ਲੜਕੀ ਇਕ ਦੂਜੇ ਨੂੰ ਜਾਣਨ ਵਾਲੇ ਦੱਸੇ ਜਾ ਰਹੇ ਹਨ। ਘਟਨਾ ਸਮੇਂ ਲੜਕੀ ਦੀ ਭੈਣ ਵੀ ਨਾਲ ਸੀ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਸਵਾਲ ਉਠਾਇਆ ਕਿ ਮੁਲਜ਼ਮਾਂ ਕੋਲ ਤੇਜ਼ਾਬ ਕਿੱਥੋਂ ਆਇਆ।

ਰਾਜਧਾਨੀ ਦੇ ਦਵਾਰਕਾ ਇਲਾਕੇ ‘ਚ ਲੜਕੀ ਦੇ ਚਿਹਰੇ ‘ਤੇ ਤੇਜ਼ਾਬ ਸੁੱਟਿਆ ਗਿਆ। ਲੜਕੀ ਹਸਪਤਾਲ ਵਿਚ ਇਲਾਜ ਅਧੀਨ ਹੈ। ਦਿਨ-ਦਿਹਾੜੇ ਇਹੋ ਜਿਹੀਆਂ ਵਾਰਦਾਤਾਂ ਹੋਣਾ ਚਿੰਤਾ ਦਾ ਵਿਸ਼ਾ ਹੈ। ਪੀੜਤ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹੈ ਹੈ ਕਿ ਸ਼ਰੇਆਮ ਬਾਜ਼ਾਰ ਵਿਚ ਘਟਨਾ ਨੂੰ ਅੰਜਾਮ ਦਿੱਤਾ ਗਿਆ।