ਬਿਹਾਰ : ਭੈਣ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਇਕਲੌਤੇ ਭਰਾ ਦੀ ਹਾਦਸੇ ‘ਚ ਮੌਤ, ਜੀਜੇ ਨੇ ਵੀ ਗਵਾਈ ਜਾਨ

0
513

ਗੋਪਾਲਗੰਜ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਿਹਾਰ ਦੇ ਗੋਪਾਲਗੰਜ ‘ਚ ਵਿਆਹ ਵਾਲੇ ਘਰ ਸੱਥਰ ਵਿਛ ਗਏ। 21 ਮਈ ਨੂੰ ਭੈਣ ਦਾ ਵਿਆਹ ਸੀ। ਭਰਾ ਅਤੇ ਜੀਜਾ ਕਾਰਡ ਵੰਡਣ ਲਈ ਘਰ ਤੋਂ ਬੁਲੇਟ ‘ਤੇ ਯੂਪੀ ਦੇ ਕੁਸ਼ੀਨਗਰ ਲਈ ਰਵਾਨਾ ਹੋਏ। ਇਸ ਦੌਰਾਨ ਸੜਕ ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ। ਘਟਨਾ ਵੀਰਵਾਰ ਨੂੰ ਕੁਚਯਾਕੋਟ ਥਾਣਾ ਖੇਤਰ ਅਧੀਨ ਭਟਵਾ ਓਵਰਬ੍ਰਿਜ ਨੇੜੇ ਵਾਪਰੀ। ਵਿਆਹ ਦਾ ਮਾਹੌਲ ਸੋਗ ਵਿਚ ਬਦਲ ਗਿਆ। ਮ੍ਰਿਤਕਾਂ ਦੀ ਪਛਾਣ ਅਨਿਲ ਕੁਮਾਰ ਅਤੇ ਅਜੈ ਕੁਮਾਰ ਵਜੋਂ ਹੋਈ ਹੈ।

ਮ੍ਰਿਤਕ ਭਰਾ ਘਰ ਦਾ ਇਕਲੌਤਾ ਪੁੱਤਰ ਸੀ। ਉਸ ਦੀ ਛੋਟੀ ਭੈਣ ਦਾ ਵਿਆਹ 21 ਮਈ ਨੂੰ ਹੋਣਾ ਸੀ ਅਤੇ ਤਿਲਕ 16 ਮਈ ਨੂੰ ਹੋਣਾ ਸੀ। ਘਰ ਵਿਚ ਰਿਸ਼ਤੇਦਾਰਾਂ ਨੂੰ ਕਾਰਡ ਵੰਡਣ ਦਾ ਸਿਲਸਿਲਾ ਚੱਲ ਰਿਹਾ ਸੀ। ਵੱਡੀ ਭੈਣ ਦਾ ਪਤੀ ਵੀ ਕਾਰਡ ਵੰਡਣ ਨਾਲ ਜਾ ਰਿਹਾ ਸੀ। ਮ੍ਰਿਤਕ ਦਾ ਭਰਾ ਅਨਿਲ ਅਤੇ ਜੀਜਾ ਅਜੈ ਟਰੱਕ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ। ਅਜੇ ਦੇ 2 ਮਾਸੂਮ ਬੱਚੇ ਹਨ।

Class 10 student allegedly beaten to death by classmates at Jharkhand  school - India Today

ਜਦੋਂ ਇਹ ਘਟਨਾ ਵਾਪਰੀ ਤਾਂ ਦੋਵੇਂ NH 27 ‘ਤੇ ਜ਼ਖ਼ਮੀ ਹਾਲਤ ‘ਚ ਪਏ ਸਨ। ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਸਦਰ ਹਸਪਤਾਲ ਦਾਖ਼ਲ ਕਰਵਾਇਆ ਪਰ ਦੋਵਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਗੋਰਖਪੁਰ ਰੈਫ਼ਰ ਕਰ ਦਿੱਤਾ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।