ਬਿਹਾਰ : ਨਾਬਾਲਿਗ ਚਚੇਰੇ ਭਰਾ ਨੇ ਖਿਡਾਉਣ ਬਹਾਨੇ ਡੇਢ ਸਾਲ ਦੀ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ, ਹਾਲਤ ਨਾਜ਼ੁਕ

0
262

ਬਿਹਾਰ/ਮੁਜ਼ੱਫਰਪੁਰ | ਇਥੋਂ ਇਕ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਚਚੇਰੇ ਭਰਾ ਵੱਲੋਂ 18 ਮਹੀਨਿਆਂ ਦੀ ਮਾਸੂਮ ਨਾਲ ਜਬਰ-ਜ਼ਨਾਹ ਕੀਤਾ ਗਿਆ। ਆਰੋਪੀ ਉਸ ਨੂੰ ਚੁੱਕ ਕੇ ਕਮਰੇ ਵਿਚ ਲੈ ਗਿਆ। ਫਿਰ ਹੱਦਾਂ ਪਾਰ ਕੀਤੀਆਂ। ਜਦੋਂ ਲੜਕੀ ਦੀ ਹਾਲਤ ਵਿਗੜੀ ਤਾਂ ਖੂਨ ’ਚ ਲੱਥਪੱਥ ਹੋਈ ਨੂੰ ਛੱਡ ਕੇ ਭੱਜ ਗਿਆ।

ਪੀੜਤਾ ਦੇ ਪਿਤਾ ਨੇ ਦੱਸਿਆ ਕਿ ਬੇਟੀ ਖੇਡ ਰਹੀ ਸੀ। ਇਸ ਦੌਰਾਨ ਭਤੀਜਾ ਆਇਆ ਅਤੇ ਗੋਦੀ ਵਿਚ ਚੁੱਕ ਕੇ ਖਿਡਾਉਣ ਬਹਾਨੇ ਕਮਰੇ ਵਿਚ ਲੈ ਗਿਆ ਤੇ ਕੁਝ ਦੇਰ ਬਾਅਦ ਉਨ੍ਹਾਂ ਨੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ। ਉਹ ਲੜਕੀ ਦੀ ਭਾਲ ਵਿਚ ਮੁਲਜ਼ਮ ਦੇ ਕਮਰੇ ਵਿਚ ਪਹੁੰਚ ਗਏ। ਜਿਥੇ ਲੜਕੀ ਖੂਨ ਨਾਲ ਲੱਥਪੱਥ ਸੀ। ਆਰੋਪੀ ਫਰਾਰ ਹੋ ਗਿਆ। ਬੱਚੀ ਨੂੰ ਲੈ ਕੇ ਹਸਪਤਾਲ ਪਹੁੰਚੇ ਜਿਥੋਂ ਡਾਕਟਰਾਂ ਨੇ ਉਸ ਨੂੰ ਕਿਤੇ ਹੋਰ ਰੈਫਰ ਕਰ ਦਿੱਤਾ। ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਉਮਰ ਕਰੀਬ 14 ਸਾਲ ਹੈ। ਉਹ ਬੱਚੀ ਦਾ ਚਚੇਰਾ ਭਰਾ ਲੱਗਦਾ ਹੈ। ਉਨ੍ਹਾਂ ਨੇ ਇਸ ਮਾਮਲੇ ਸਬੰਧੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਇੰਸਪੈਕਟਰ ਅਦਿਤੀ ਕੁਮਾਰੀ ਨੇ ਦੱਸਿਆ ਕਿ ਬੱਚੀ ਦਾ ਇਲਾਜ ਚੱਲ ਰਿਹਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲਾ ਕੁਧਾਨੀ ਥਾਣਾ ਖੇਤਰ ਦੇ ਪਿੰਡ ਦਾ ਹੈ।